Saturday, March 7, 2026

ਅੱਧਾ ਪੰਜਾਬ ਹੋਇਆ ਖੁੱਲੇ ਵਿਚ ਮਲ ਤਿਆਗ ਤੋਂ ਮੁੱਕਤ

5200 ਪਿੰਡਾਂ ਵਿਚ ਘਰ-ਘਰ ਬਣੇ ਪਖਾਨੇ
ਅੰਮਿ੍ਤਸਰ, 2 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਵੱਲੋਂ ਰਾਜ ਸਰਕਾਰਾਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿਮ ਤਹਿਤ Swachh Indiaਜਿੱਥੇ ਹੋਰ ਸਾਫ-ਸਫਾਈ ਵੱਲ ਤਵੱਜੋਂ ਦਿੱਤੀ ਜਾ ਰਹੀ ਹੈ, ਉਥੇ ਖੁੱਲੇ ਵਿਚ ਮਲ ਤਿਆਗ ਤੋਂ ਮੁਕਤੀ ਦੇਣ ਲਈ ਘਰ-ਘਰ ਲੈਟਰੀਨਾਂ ਬਣਾਈਆਂ ਜਾ ਰਹੀਆਂ ਹਨ ਲੈਟਰੀਨ ਬਨਾਉਣ ਲਈ ਕੇਵਲ ਮਾਲੀ ਮਦਦ ਹੀ ਨਹੀਂ ਦਿੱਤੀ ਜਾ ਰਹੀ, ਬਲਕਿ ਲੋਕਾਂ ਦੀ ਸੋਚ ਬਦਲਣ ਲਈ ਕਈ ਤਰਾਂ ਕੌਂਸਲਿੰਗ ਕੀਤੀ ਜਾਂਦੀ ਹੈ, ਕਿਉਂਕਿ ਬਹੁਤੇ ਲੋਕ ਘਰ ਵਿਚ ਲੈਟਰੀਨ ਬਨਾਉਣ ਦੇ ਬਾਵਜੂਦ ਇਸ ਦੀ ਵਰਤੋਂ ਨਹੀਂ ਕਰਦੇ। ਡਾਇਰੈਕਟਰ ਸੇਨੀਟੇਸ਼ਨ ਵਿਭਾਗ ਪੰਜਾਬ ਜਨਾਬ ਮੁਹੰਮਦ ਇਸ਼ਫਾਕ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਕੁੱਲ 12400 ਪਿੰਡਾਂ ਵਿਚੋਂ 5200 ਪਿੰਡਾਂ ਵਿਚ ਲੈਟਰੀਨਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਪਿੰਡਾਂ ਵਿਚ ਕੰਮ ਜਾਰੀ ਹੈ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਤੰਬਰ 2015 ਵਿਚ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਪਿੰਡਾਂ ਵਿਚ ਜੋ ਲੈਟਰੀਨਾਂ ਲੋੜਵੰਦ ਘਰਾਂ ਵਿਚ ਬਣਾਈਆਂ ਜਾ ਰਹੀਆਂ ਹਨ, ਉਸ ਲਈ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਕਿਸੇ ਠੇਕੇਦਾਰ ਨੂੰ ਨਾ ਦੇ ਉਨਾਂ ਲੋਕਾਂ ਕੋਲੋਂ ਕਰਵਾਇਆ ਜਾ ਰਿਹਾ ਹੈ, ਜਿੰਨਾ ਦੇ ਘਰ ਲੈਟਰੀਨ ਬਣ ਰਹੀ ਹੋਵੇ, ਤਾਂ ਕਿ ਉਹ ਆਪਣੀ ਲੋੜ ਅਨੁਸਾਰ ਇਸ ਦੇ ਢਾਂਚੇ ਵਿਚ ਲੋੜੀਂਦੀ ਤਬਦੀਲੀ ਕਰਕੇ ਇਸ ਨੂੰ ਵਰਤੋਂ ਵਿਚ ਲਿਆ ਸਕਣ।
ਉਨਾਂ ਦੱਸਿਆ ਕਿ ਪੰਜਾਬ ਦੇ ਕੁੱਲ 22 ਜਿਲਿਆਂ ਵਿਚੋਂ 9 ਜਿਲੇ ਜਿਸ ਵਿਚ ਫਤਿਹਗੜ ਸਾਹਿਬ, ਮੁਹਾਲੀ, ਬਰਨਾਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਫਰੀਦਕੋਟ, ਕਪੂਰਥਲਾ ਅਤੇ ਜਲੰਧਰ ਸ਼ਾਮਿਲ ਹਨ, ਇਸ ਵੇਲੇ ਖੁੱਲੇ ਵਿਚ ਮਲ ਤਿਆਗ ਤੋਂ ਮੁਕਤ ਹੋ ਚੁੱਕੇ ਹਨ।ਅੰਮਿ੍ਰਤਸਰ ਜਿਲੇ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜਿੰਨਾ ਨੇ ਪਹਿਲਾਂ ਆਪਣੀ ਰਹਿਨਮਾਈ ਹੇਠ ਫਤਿਹਗੜ ਸਾਹਿਬ ਨੂੰ ਸਭ ਤੋਂ ਪਹਿਲਾਂ ਖੁੱਲੇ ਵਿਚ ਮਲ ਤਿਆਗ ਤੋਂ ਮੁਕਤ ਕਰਵਾ ਕੇ ਰਾਸ਼ਟਰ ਪੱਧਰ ’ਤੇ ਐਵਾਰਡ ਜਿੱਤਿਆ ਸੀ, ਦੀ ਨਿਗਰਾਨੀ ਹੇਠ ਹੁਣ ਕੰਮ ਨੇ ਤੇਜ਼ੀ ਫੜੀ ਹੈ ਅਤੇ 90 ਪਿੰਡ ਖੁੱਲੇ ਵਿਚ ਮਲ ਤਿਆਗ ਤੋਂ ਮੁੱਕਤ ਹੋ ਚੁੱਕੇ ਹਨ।ਉਨਾਂ ਦੱਸਿਆ ਕਿ ਜਿਲੇ ਵਿਚ ਸਾਢੇ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਲੋੜਵੰਦਾਂ ਵਿਚ ਵੰਡੀ ਜਾ ਚੁੱਕੀ ਹੈ ਅਤੇ ਬਾਕੀ ਪਿੰਡਾਂ ਵਿਚ ਕੰਮ ਜਾਰੀ ਹੈ।ਉਨਾਂ ਆਸ ਪ੍ਰਗਟਾਈ ਕਿ ਸਾਰਾ ਪੰਜਾਬ ਭਾਰਤ ਸਰਕਾਰ ਵੱਲੋਂ ਮਿੱਥੀ ਅਕਤੂਬਰ 2019 ਦੇ ਤੈਅ ਸਮੇਂ ਵਿਚ ਖੁੱਲੇ ਵਿਚ ਮਲ ਤਿਆਗ ਤੋਂ ਮੁੱਕਤ ਹੋ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply