Tuesday, March 10, 2026

ਯੂਨੀਵਰਸਿਟੀ `ਚ ਕੀਤੀ ਸਵੱਛ ਭਾਰਤ ਪੰਦਰਵਾੜਾ ਸਫਾਈ ਮੁਹਿੰਮ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੁਨੀਵਰਸਿਟੀ ਅਧੀਨ ਚੱਲ ਰਹੇ ਬੇਸਿਕ ਸਇੰਸ ਐਂਡ ਹਿਊਮੈਨਟੀਜ਼ ਕਾਲਜ

ACD Systems Digital Imaging

ਵਲੋਂ (ਸਵੱਛ ਭਾਰਤ ਪੰਦਰਵਾੜਾ) ਮਿਸ਼ਨ ਤਹਿਤ ਐਨ.ਐਸ.ਐਸ. ਵਲੰਟੀਅਰਜ਼ ਵਲੋਂ ਕੰਪਿਊਟਰ ਲੈਬ ਦੀ ਸਫਾਈ ਕੀਤੀ ਗਈ।ਵਿਦਿਆਰਥੀਆਂ ਨੇ ਕੰਪਿਉਟਰਜ਼, ਰੈਕ ਅਤੇ ਬਿਲਡਿੰਗ ਦੀ ਸਫਾਈ ਪੂਰੇ ਉਤਸ਼ਾਹ ਨਾਲ ਕੀਤੀ।ਯੁਨੀਵਰਸਿਟੀ ਦੇ ਉਪ ਕੁਲਪਤੀ ਡਾ:ਜਗਤਾਰ ਸਿਘ ਧਿਮਾਨ, ਡੀਨ ਡਾ: ਸਿੰਘ ਖੀਵਾ ਅਤੇ ਪ੍ਰੋ: ਜਗਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ।ਉਪ ਕੁਲਪਤੀ ਡਾ: ਜਗਤਾਰ ਸਿੰਘ ਧਿਮਾਨ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕੰਪਿਉਟਰ ਅਤੇ ਇੰਟਰਨੇਟ ਦੀ ਸਹੀ ਵਰਤੋਂ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਅਤੇ ਪ੍ਰੋਗਰਾਮ ਅਫਸਰ ਡਾ: ਹਰਪ੍ਰੀਤ ਕੌਰ ਔਲਖ ਅਤੇ ਸਟਾਫ ਦੇ ਵਿਦਿਆਰਥੀਆਂ ਦੇ ਉਦਮ ਦੀ ਸ਼ਲਾਘਾ ਕੀਤੀ।ਸੁਖਰਾਜ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਨੇ ਰਾਸ਼ਟਰ ਪੱਧਰ ਦੇ ਇਸ ਪੰਦਰਵਾੜੇ ਅਧੀਨ ਸਭ ਨੂੰ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਉਨਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿਚ ਅਨੁਸ਼ਾਸ਼ਨ ਅਤੇ ਸਾਫ-ਸਫਾਈ ਦੀ ਭਾਵਨਾ ਪ੍ਰਬਲ ਕਰਦੇ ਹਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply