Sunday, March 8, 2026

ਗੁਰੂ ਸਾਹਿਬ ਨੇ ਰਹੱਸਵਾਦ ਅਤੇ ਅੰਧਵਿਸ਼ਵਾਸ ਨੂੰ ਛੱਡ ਕੇ ਅਧਿਆਤਮਵਾਦ ਵੱਲ ਤੋਰਿਆ

`ਅਜੋਕੇ ਯੁਗ ਵਿਚ ਗੁਰੂ ਨਾਨਕ ਨੂੰ ਸਮਝਣ ਦੀ ਲੋੜ` ਵਿਸ਼ੇ ’ਤੇ ਵਿਦਿਵਾਨਾਂ ਨੇ ਵਿਚਾਰ ਰੱਖੇ
ਨਵੀਂ ਦਿੱਲੀ, 11 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ‘ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼’ ਵੱਲੋਂ ਸਿੱਖ PPN1108201707ਵਿਚਾਰਧਾਰਾ ਨਾਲ ਸਬੰਧਿਤ ਮਹੀਨਾਵਾਰੀ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ।ਸਿੱਖੀ ਦੇ ਸਮੁੱਚੇ ਸੰਕਲਪ ਨੂੰ ਸਮਰਪਿਤ ਉਕਤ ਲੜੀਵਾਰ ਲੈਕਚਰਾਂ ਦੀ ਕੜੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਮਹਾਨ ਚਿੰਤਕ ਅਤੇ ਬੁੱਧੀਜੀਵੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਸੰਕਲਪ ਨਾਲ ਸਬੰਧਿਤ ਅਨੰਤ ਸੰਭਾਵਨਾਵਾਂ ਨੂੰ ਉਜਾਗਰ ਕਰਕੇ, ਵੱਖ-ਵੱਖ ਵਿਸ਼ਿਆਂ ਉਪਰ ਆਪਣੇ ਵਿਚਾਰ ਰਖਦੇ ਹਨ, ਜਿਸ ਨਾਲ ਇਕ ਭਰਪੂਰ ਸੰਵਾਦ ਦੀ ਅਵਸਥਾ ਪੈਦਾ ਹੁੰਦੀ ਹੈ।
ਇਸ ਵਾਰ ਦਿੱਲੀ ਦੇ ਸਿੱਖ-ਚਿੰਤਕ ਡਾ. ਅਮਰਜੀਤ ਸਿੰਘ ਨਾਰੰਗ ਨੇ `ਅਜੋਕੇ ਯੁਗ ਵਿਚ ਗੁਰੂ ਨਾਨਕ ਨੂੰ ਸਮਝਣ ਦੀ ਲੋੜ` ਵਿਸ਼ੇ ਉਪਰ ਆਪਣਾ ਲੈਕਚਰ ਪੇਸ਼ ਕੀਤਾ। ਦਿੱਲੀ ਯੂਨੀਵਰਸਿਟੀ ਦੇ ਸਮਾਜ ਸ਼ਾਸ਼ਤਰ ਵਿਭਾਗ ਤੋਂ ਸੇਵਾਮੁਕਤ ਹੋਏ ਨਾਰੰਗ ਕਈ ਮਨੁੱਖੀ ਅਧਿਕਾਰਾਂ ਤੇ ਮਹਿਲਾ ਭਲਾਈ ਸੰਸਥਾਵਾਂ ਨਾਲ ਜੁੜੇ ਹਨ।ਨਾਰੰਗ ਨੇ ਆਪਣੀ ਗੱਲ ਦੀ ਸ਼ੁਰੂਆਤ ਵਿਸ਼ਵੀਕਰਨ ਦੇ ਸੰਕਲਪ ਤੇ ਚਾਨਣਾ ਪਾਉਂਦੇ ਹੋਏ ਸ਼ੁਰੂ ਕੀਤੀ।
ਨਾਰੰਗ ਨੇ ਦੱਸਿਆ ਕਿ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਵੱਧ ਆਧੁਨਿਕ ਧਰਮ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸਿੱਖ ਧਰਮ ਦੇ ਬਹੁਪੱਖੀ ਅਤੇ ਮਾਨਵੀ ਚਰਿੱਤਰ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਧਰਮ ’ਚ ਲੋੜੀਂਦੀ ਨੈਤਿਕ ਅਤੇ ਧਾਰਮਿਕ ਪੱਧਰ ’ਤੇ ਜੋ ਵਿਚਾਰਧਾਰਕ ਜਰੂਰਤ ਹੁੰਦੀ ਹੈ ਉਹ ਗੁਰੂ ਨਾਨਕ ਦੇਵ ਵੱਲੋਂ ਚਲਾਏ ਧਰਮ ’ਚ ਬਾਖੂਬੀ ਹੈ।ਗੁਰੂ ਸਾਹਿਬ ਨੇ ਅਜੋਕੇ ਯੁੱਗ ਵਿਚ ਰਹੱਸਵਾਦ ਅਤੇ ਅੰਧਵਿਸ਼ਵਾਸ ਨੂੰ ਛੱਡ ਕੇ ਅਧਿਆਤਮਵਾਦ ਵੱਲ ਤੁਰਣ ਦਾ ਇਸ਼ਾਰਾ ਕੀਤਾ।ਇਸ ਪੂਰੇ ਪ੍ਰਕਰਣ ਵਿਚ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਵਿਚ ਵਿਗਿਆਨਕ ਸੋਚ, ਆਸਥਾ ਅਤੇ ਅੰਤਿਮ ਸੱਚ ਦਾ ਅਦੁੱਤੀ ਸੁਮੇਲ ਮਿਲਦਾ ਹੈ। ਗੁਰੂ ਨਾਨਕ ਦੇਵ ਵੱਲੋਂ ਰਚਿਤ ‘ਜਪੁਜੀ’ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਅਤੇ ਧਰਮ ਹੀ ਸੱਚ ਪ੍ਰਾਪਤੀ ਲਈ ਸਹੀ ਮਾਰਗ ਹੈ।
ਸਭਾ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਯਿਟੀ ਨੇ ਕਰਦੇ ਹੋਏ ਡਾ. ਨਾਰੰਗ ਵੱਲੋਂ ਉਠਾਏ ਵਿਸ਼ਵੀਕਰਨ ਦੇ ਮੁੱਦੇ ’ਤੇ ਗੁਰੂ ਸਾਹਿਬ ਦੀ ਅੰਤਰ ਦ੍ਰਿਸ਼ਟੀ ਦਾ ਹਵਾਲਾ ਦਿੱਤਾ।ਉਨ੍ਹਾਂ ਨੇ ਗੁਰੂ ਸਾਹਿਬ ਦੇ ਅੰਤਰ ਧਰਮਾਂ ਨਾਲ ਜੁੜੇ ਵਿਚਾਰਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਨਾ ਸਿਰਫ ਦੇਸ਼ ਵਿਚ ਸਗੋਂ ਸਾਰੇ ਵਿਸ਼ਵ ਵਿਚ ਮਾਨਵਤਾਵਾਦੀ ਸੰਵੇਦਨਾ ਦਾ ਸੰਚਾਰ ਕਰਨ ’ਚ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਸਿੱਖ ਪੰਥ ਮੂਹਰੇ ਹੈ।ਗੁਰੂ ਨਾਨਕ ਦੇਵ ਜੀ ਪੂਰੇ ਸੰਸਾਰ ਵਿਚ ਸੰਵਾਦ ਦੀ ਅਵਸਥਾ ਦਾ ਸੰਚਾਰ ਕਰਦਿਆਂ ਪੂਰੇ ਮਾਨਵ ਜਗਤ ਨੂੰ ਸੰਵੇਦਨਾ ਦੀ ਰਾਹ ਤੇ ਤੋਰਦੇ ਹਨ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇੇ ਵਿਚਾਰਧਾਰਾ ਬਾਰੇ ਵਿਦਿਵਾਨਾਂ ਵੱਲੋਂ ਰੱਖੀ ਗਈ ਰਾਇ ਨੂੰ ਸਿੱਖ ਧਰਮ ਦੇ ਬੁਨੀਆਦੀ ਸਿਧਾਤਾਂ ਵਜੋਂ ਪੇਸ਼ ਕੀਤਾ।ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਹਰਿੰਦਰ ਪਾਲ ਸਿੰਘ, ਉੱਘੇ ਵਿਦਿਵਾਨ ਡਾ. ਹਰਮੀਤ ਸਿੰਘ ਸਣੇ ਕਈ ਸਖਸੀਅਤਾਂ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply