Saturday, March 7, 2026

ਵਾਤਾਵਰਣ ਦੀ ਵਿਗਾੜ ਜਾਂ ਸੰਭਾਲ ਮਨੁੱਖ ਦੇ ਹੱਥ – ਪ੍ਰੋ. ਬਹਿਲ

ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਵਾਤਾਵਰਣ ਦੀ ਸੰਭਾਲ ਤੇ ਬਚਾਉ ਅਤੇ ਨਿਰੰਤਰ PPN1108201708ਵਿਕਾਸ ਲਈ ਢਾਂਚਾ ਵਿਸ਼ੇ ‘ਤੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਆਯੋਜਨ ਫੈਕਲਟੀ ਆਫ ਫਿਜ਼ੀਕਲ ਪਲਾਨਿੰਗ ਐਂਡ ਆਰਕੀਟੈਕਚਰ ਵੱਲੋਂ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ, ਦਿੱਲੀ ਦੇ ਸਹਿਯੋਗ ਨਾਲ ਕੀਤਾ ਗਿਆ।ਇਹ ਸਿਖਲਾਈ ਪ੍ਰੋਗਰਾਮ ਯੂਨੀਵਰਸਿਟੀ ਦੇ ਫੈਕਲਟੀ ਆਫ ਫਿਜ਼ੀਕਲ ਪਲਾਨਿੰਗ ਐਂਡ ਆਰਕੀਟੈਕਚਰ ਵੱਲੋਂ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਦਿੱਲੀ ਵਿਚਕਾਰ ਹੋਏ ਸਮਝੌਤੇ ਦਾ ਉੱਦਮ ਹੈ ਅਤੇ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਤੇ ਵਿਕਾਸ ਪ੍ਰਤੀ ਸਿਖਿਅਤ ਕਰਨਾ ਹੈ।ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਦਿੱਲੀ ਦੇ ਵਿਸ਼ੇਸ਼ ਵਿਸ਼ਾ ਮਾਹਿਰ ਇਸ ਮੌਕੇ ਸਥਾਨਕ ਪਹਿਲੂਆਂ ਅਤੇ ਵਧੀਆ ਵਾਤਾਵਰਣ ਮਿਆਰ ਬਾਰੇ ਸਰਕਾਰ ਦੀਆਂ ਹਦਾਇਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 120 ਤੋਂ ਵੱਧ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜਰ ਸਨ।
ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਐਸ ਬਹਿਲ ਇਸ ਮੌਕੇ ਮੁੱਖ ਮਹਿਮਾਨ ਸਨ।ਆਪਣੇ ਉਦਘਾਟਨੀ ਭਾਸ਼ਣ ਵਿਚ ਉਨ੍ਹਾਂ ਵਾਤਾਵਰਣ ਪ੍ਰਤੀ ਗੰਭੀਰਤਾ, ਖੇਤਰ ਯੋਜਨਾਬੰਦੀ ਅਤੇ ਨਿਰਮਾਣ ਸਮੇਂ ਪੰਜ ਮੁੱਖ ਤੱਤ ਜਿਵੇਂ ਸੂਰਜ ਰੌਸ਼ਨੀ, ਹਵਾ, ਪਾਣੀ, ਭੂਮੀ ਅਤੇ ਅਕਾਸ਼ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਇਹ ਮਨੁੱਖ ਦੇ ਹੱਥ ਵਿਚ ਹੈ ਕਿ ਕਿ ਉਹ ਵਾਤਾਵਰਣ ਨੂੰ ਖਰਾਬ ਕਰੇ ਜਾਂ ਉਸ ਦੀ ਸੰਭਾਲ ਕਰੇ।ਉਨ੍ਹਾਂ ਕਿਹਾ ਕਿ ਆਧੁਨਿਕ ਇਮਾਰਤ ਨਿਰਮਾਣ ਵਿਚ ਇਹ ਵਿਸੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਵਸਨੀਕ ਕੁਦਰਤੀ ਨਿਆਮਤਾਂ ਤੋਂ ਵਾਝਾ ਨਾ ਰਹੇ ਤੇ ਉਹ ਤੰਦਰੁਸਤ ਤੇ ਨਿਰੋਗ ਜੀਵਨ ਜੀਅ ਸਕੇ।ਉਨ੍ਹਾਂ ਕਿਹਾ ਕਿ ਇਸ ਸਿਖਲਾਈ ਸੈਸ਼ਨ ਵਿਚ ਅਧਿਆਪਕ ਅਤੇ ਵਿਦਿਆਰਥੀਅ ਨਿਰੰਤਰਤਾ ਦੀ ਚਣੌਤੀਆਂ ਤੇ ਊਰਜਾ ਅਨੁਕੂਲਿਤ ਇਮਾਰਤ ਸਬੰਧੀ ਗਿਆਨ ਪ੍ਰਾਪਤ ਕਰਨਗੇ।
ਫੈਕਲਟੀ ਡੀਨ, ਡਾ. ਕਰਮਜੀਤ ਸਿੰਘ ਚਾਹਲ ਨੇ ਮਹਿਮਾਨਾਂ ਅਤੇ ਹੋਰਨਾਂ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਅਤੇ ਯੋਜਨਾ ਤੇ ਡਿਜ਼ਾਇਨਿੰਗ ਸਬੰਧੀ ਵਿਚਾਰ ਪੇਸ਼ ਕੀਤੇ।ਇਸ ਮੌਕੇ ਪ੍ਰੋ. ਅਸ਼ਵਨੀ ਲੁਥਰਾ, ਮਿਸ ਕਿਰਨ ਸੰਧੂ ਮੁਖੀ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ, ਮਿਸ ਮੀਨਾਕਸ਼ੀ, ਮੁਖੀ, ਆਰਕੀਟੈਕਚਰ ਵਿਭਾਗ ਵੀ ਇਸ ਮੌਕੇ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply