ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼
ਕਾਂਸਰਾ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਵਿਖੇ ਅੱਖਾਂ ਦਾਨ ਕਰਨ ਦੇ ਪੰਦਰਵਾੜੇ ਅਧੀਨ ਅੱਖਾਂ ਦਾਨ ਕਰਨ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਹਾਇਕ ਸਿਵਲ ਸਰਜਨ-ਕਮ-ਪ੍ਰੋਗਰਾਮ ਅਫਸਰ ਐਨ.ਪੀ.ਸੀ.ਬੀ ਡਾ. ਨੈਨਾ ਸਲਾਥੀਆ, ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਡੋਗਰਾ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ, ਮੈਡੀਕਲ ਅਫਸਰ ਡਾ.ਐਮ.ਐਲ ਅਤਰੀ, ਉਪਥੈਲਮਿਕ ਅਫਸਰ ਜਤਿੰਦਰ ਕਟੋਚ, ਇੰਚਾਰਜ ਮਾਸ ਮੀਡੀਆ ਸ੍ਰੀਮਤੀ ਗੁਰਿੰਦਰ ਕੌਰ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ, ਮੈਡਮ ਮਨਜਿੰਦਰ ਕੌਰ ਆਦਿ ਹਾਜ਼ਰ ਸਨ।
ਅੱਖਾਂ ਦੇ ਦਾਨ ਨੂੰ ਮਹਾਦਾਨ ਦੱਸਦਿਆਂ ਡਾ. ਨਰੇਸ਼ ਕਾਂਸਰਾ ਨੇ ਕਿਹਾ ਕਿ ਭਾਰਤ ਵਿੱਚ ਲਗਭਗ 11 ਲੱਖ ਦੇ ਕਰੀਬ ਲੋਕ ਅੱਜ ਵੀ ਕੌਰਨੀਅਲ ਅੰਨੇਪਨ ਤੋ ਪੀੜਤ ਹੋਣ ਕਰ ਕੇ ਦੇਖਣ ਤੋਂ ਮਹਿਰੂਮ ਹਨ।ਇਸ ਦੇ ਇਲਾਵਾ ਹਰ ਸਾਲ ਲਗਭਗ 20 ਹਜਾਰ ਲੋਕ ਅੰਨੇਪਣ ਦਾ ਸ਼ਿਕਾਰ ਹੋ ਰਹੇ ਹਨ।ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।ਉਨਾਂ ਨੇ ਲੋਕਾਂ ਨੂੰ ਵੱਧ ਤੋ ਵੱਧ ਅੱਖਾਂ ਦਾਨ ਕਰਨ ਲਈ ਅਪੀਲ ਕੀਤੀ ਤਾਂ ਜੋ ਮਰਨ ਤੋ ਬਾਅਦ ਵੀ ਕਿਸੇ ਦੀ ਜਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ।
ਅੱਖਾਂ ਦੇ ਮਾਹਿਰ ਡਾ. ਰਮੇਸ਼ ਡੋਗਰਾ ਨੇ ਦੱਸਿਆ ਕਿ ਅੱਖਾਂ ਦਾਨ ਮੌਤ ਤੋਂ ਬਾਅਦ 6 ਘੰਟੇ ਦੇ ਅੰਦਰ ਅੰਦਰ ਹੁੰਦੀਆਂ ਹਨ।ਜੇਕਰ ਕਿਸੇ ਕਾਰਨ ਕਰਕੇ ਦੇਰੀ ਹੋ ਜਾਵੇ ਤਾਂ 24 ਘੰਟਿਆਂ ਅੰਦਰ ਅੰਦਰ ਵੀ ਦਾਨ ਕਰ ਸਕਦੇ ਹਾਂ।ਅੱਖਾਂ ਦਾਨ ਕਿਸੇ ਵੀ ਉਮਰ ਵਿੱਚ, ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਹੋਏ ਹੋਣ, ਅੱਖਾਂ ਵਿਚ ਲੈਂਜ ਪਏ ਹੋਣ ਦੇ ਸੁੂਰਤ ਵਿਚ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।ਅੱਖਾਂ ਦਾਨ ਕਰਨ ਵਾਲਾ ਇੱਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ।ਉਨਾਂ ਦੱਸਿਆ ਕਿ ਏਡਜ, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਤੋ ਗ੍ਰਸਤ ਲੋਕਾਂ ਦੀਆਂ ਅੱਖਾਂ ਦਾਨ ਨਹੀਂ ਹੋ ਸਕਦੀਆਂ ਹਨ।ਅੱਖਾਂ ਦਾਨ ਲੈਣ ਲਈ ਮਾਹਿਰ ਡਾਕਟਰ ਟੀਮ ਨਾਲ ਮ੍ਰਿਤਕ ਦੇ ਘਰ ਆਪ ਜਾਂਦੇ ਹਨ।ਇਸ ਲਈ ਦਾਨੀ ਵਿਅਕਤੀ ਨੰੁੂ ਹਸਪਤਾਲ ਜਾਣ ਦੀ ਲੋੜ ਨਹੀ ਹੰਦੀ।ਇਸ ਤੋਂ ਇਲਾਵਾ ਅੱਖਾਂ ਦਾਨ ਕਰਨ ਉਪੰਰਤ ਮ੍ਰਿਤਕ ਦੇ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਅੰਤਿਮ ਦਰਸ਼ਨ ਕਰਨ ਸਮੇਂ ਬੁਰਾ ਨਾ ਲੱਗੇ।।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 25 ਅਗਸਤ ਤੋਂ 8 ਸੰਤਬਰ 2017 ਤੱਕ ਅੱਖਾਂ ਦੀ ਜਾਂਚ ਲਈ ਮੁਫਤ ਚੈਕ-ਅੱਪ ਕੈਂਪ ਜਿਲੇ ਦੀਆਂ ਵੱਖ ਵੱਖ ਸਿਹਤ ਸੰਥਾਂਵਾਂ ਵਿੱਚ ਵੀ ਲੱਗ ਰਹੇ ਹਨ ਤਾਂ ਜੋ ਲੋਕ ਅੱਖਾਂ ਦਾਨ ਕਰਨ ਦੇ ਪ੍ਰਤੀ ਵੱਧ ਤੋ ਵੱਧ ਜਾਗਰੁਕ ਹੋ ਸਕਣ।ਸਕੂਲਾਂ, ਕਾਲਜਾਂ ਆਦਿ ਵਿਖੇ ਵੀ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਨਾ ਚਾਹੰੁਦਾ ਹੈ ਉਹ ਸਿਵਲ ਹਸਪਤਾਲ ਪਠਾਨਕੋਟ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਨੂੰ ਆ ਕੇ ਮਿਲ ਕੇ ਫਾਰਮ ਭਰ ਸਕਦਾ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media