ਮਲੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਕੂਲ ਦੀ ਕਾਰਵਾਈ ਨੂੰ ਸੰਚਾਰੂ ਢੰਗ
ਨਾਲ ਚਲਾਉਣ ਲਈ ਚਾਰ ਹਾਊਸ ਬਣਾਏ ਗਏ ਹਨ।ਜੋ ਸਵੇਰ ਦੀ ਸਭਾ, ਅਨੁਸ਼ਾਸਨ, ਸਫਾਈ, ਅਤੇ ਮਿਡ ਡੇ ਮੀਲ ਦਾ ਧਿਆਨ ਰੱਖਦੇ ਹਨ।ਇਕ ਹਾਊਸ ਦਾ ਇਕ ਟੀਚਰ ਨੂੰ ਇੰਚਾਰਜ ਲਾਇਆ ਗਿਆ ਹੈ।ਉਹਨਾਂ ਦੇ ਨਾਲ ਕੁੱਝ ਟੀਚਰ ਅਤੇ ਵਿਦਿਆਰਥੀ ਮੈਂਬਰ ਲਗਾਏ ਗਏ ਹਨ।ਇਹ ਹਾਊਸ ਸਕੂਲ ਵਿਚ ਇਕ ਹਫਤਾ ਕੰਮ ਕਰਦਾ ਹੈ।ਸਕੂਲ ਵਿਚ ਹਾਊਸ ਮੁਕਾਬਲਾ ਕਰਵਾਇਆ ਗਿਆ।ਗਰੀਨ ਹਾਊਸ ਨੇ ਚੰਗੀ ਕਾਰਗੁਜ਼ਾਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਦੀ ਅਗਵਾਈ ਮੈਡਮ ਸੀਤਾ ਰਾਣੀ ਕਰ ਰਹੇ ਹਨ।ਉਨ੍ਹਾਂ ਦੇ ਨਾਲ ਸੁਰੇਸ਼ ਕੁਮਾਰ, ਪਿ੍ਅਕਾ ਮੈਡਮ, ਮੈਡਮ ਸੁਨੀਤਾ ਰਾਣੀ, ਮੈਡਮ ਕਰਮਜੀਤ ਕੌਰ ਅਤੇ ਮੈਡਮ ਰੇਨੂੰ ਬਾਲਾ ਕੰਮ ਕਰ ਰਹੇ ਹਨ, ਜਿੰਨਾਂ ਨੂੰ ਸਕੂਲ ਦੇ ਪ੍ਰਿੰਸੀਪਲ ਵਿਜੈ ਗਰਗ ਵਲੋਂ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media