ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿੱਚ ਬਲੀ ਗਾਰਗੀ ਲਿਖਤੀ ਤੇ ਏਮੇਨੁਅਲ ਸਿੰਘ ਨਿਦੇਰਸ਼ਿਤ ਪੰਜਾਬੀ ਨਾਟਕ `ਸੌਂਕਨ` ਦਾ ਮੰਚਨ ਕੀਤਾ ਗਿਆ।1970 ਦੇ ਦਸ਼ਕ ਵਿੱਚ ਲਿਖੇ ਇਸ ਨਾਟਕ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਜਿਸ ਵਿੱਚ ਮਾਂ, ਪੁੱਤਰ, ਬਹੂ ਤੇ ਭੈਣ ਦੇ ਦੁਆਲੇ ਘੁੰਮਦੀ ਹੈ।ਸਰੀਰਕ ਸਬੰਧਾਂ ਤੇ ਰਿਸ਼ਤਿਆਂ ਨੂੰ ਬਿਆਨ ਕਰਦੇ ਇਸ ਨਾਟਕ ਨੇ ਸਮਾਜ `ਤੇ ਕਟਾਕਸ਼ ਕੀਤਾ।ਘਰ ਦੇ ਝਗੜਿਆਂ ਨੂੰ ਆਪਸ ਵਿੱਚ ਸੁਲਝਾਉਣ ਦੀ ਜਗ੍ਹਾ ਪਖੰਡੀ ਬਾਬਿਆਂ ਦੇ ਚੱਕਰ ਵਿੱਚ ਪੈਣ ਵਾਲੀ ਜਨਤਾ ਨੂੰ ਸ਼ੀਸ਼ਾ ਵੀ ਵਿਖਾਇਆ ਹੈ।ਨਾਟਕ ਦਾ ਮਕਸਦ ਆਪਣੀ ਜਵਾਨ ਪੀੜੀ ਨੂੰ ਜਿਸਮਾਨੀ ਤੇ ਰੁਹਾਨੀ ਰਿਸ਼ਤਿਆਂ ਬਾਰੇ ਸਮੇਂ-ਸਮੇਂ `ਤੇ ਗੱਲਬਾਤ ਕਰਕੇ ਠੀਕ ਦਿਸ਼ਾ ਦੇਣਾ ਹੈ ।
ਨਾਟਕ ਵਿੱਚ ਪ੍ਰੀਤਪਾਲ ਹੁੰਦਲ, ਸਮਰੀਤ ਕੌਰ, ਵਿਕਰਮ, ਸਾਵਣ, ਕੰਵਲਪ੍ਰੀਤ, ਮਾਰਕਸ, ਬਿਕਰਮਜੀਤ, ਕਰਨਬੀਰ ਸਿੰਘ, ਜੱਗਾ ਸਿੰਘ, ਆਕਾਸ਼ਦੀਪ, ਲਵਦੀਪ, ਜਸਪ੍ਰੀਤ, ਪ੍ਰਭਜੋਬਨ ਕੌਰ, ਸੁਖਮਨੀ ਕੌਰ, ਗੁਰਸਿਮਰਨ, ਜਪਪ੍ਰੀਤ ਕੌਰ, ਸਮੀਖਿਅਕ, ਅਭਿਸ਼ੇਕ, ਅਮਰਜੀਤ ਕੌਰ, ਜਸਮੇਲ, ਬਲਜੀਤ ਬੱਲੀ, ਪ੍ਰੀਤਪਾਲ ਹੁੰਦਲ ਨੇ ਭੂਮਿਕਾ ਨਿਭਾਈ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media