Friday, October 2, 2026

ਕਰਜੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ `ਤੇ ਚਾਰ ਖਿਲਾਫ਼ ਮਾਮਲਾ ਦਰਜ਼

ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬਕੈਨਵਾਲਾ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ Kissan1ਖੁਦਕੁਸ਼ੀ ਕਰਨ ਸਬੰਧੀ ਚਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।
ਪੁਿਲਸ ਨੂੰ ਦਿੱਤੇ ਬਿਆਨ ਵਿਚ ਰਜਿੰਦਰ ਸਿੰਘ ਵਾਸੀ ਪਿੰਡ ਬਕੈਨ ਵਾਲਾ ਨੇ ਦੱਸਿਆ ਕਿ ਉਸ ਦੇ ਅਤੇ ਉਸ ਦੇ ਭਰਾ ਮੱਖਣ ਸਿੰਘ ਕੋਲ ਲਗਭਗ ਢਾਈ ਕਿਲੇ ਜ਼ਮੀਨ ਹੈ। ਉਸ ਦੇ ਭਰਾ ਦੀ ਆੜਤ ਵਿਜੈ ਕੁਮਾਰ ਮਦਨ ਮੋਹਨ ਵਾਸੀ ਅਬੋਹਰ ਦੇ ਕੋਲ ਸੀ। ਜਿਨਾਂ ਨੇ ਉਸ ਦੇ ਭਰਾ `ਤੇ 3 ਲੱਖ 76 ਹਜ਼ਾਰ ਰੁਪਏ ਦਾ ਕਰਜ਼ਾ ਬਣਾ ਕੇ ਢਾਈ ਕਿਲੇ ਜ਼ਮੀਨ ਕੁਰਕ ਕਰਵਾਈ ਹੋਈ ਸੀ। ਜਿਸ ਨਾਲ ਉਸ ਦਾ ਭਰਾ ਦਿਮਾਗੀ ਰੂਪ ਨਾਲ ਪ੍ਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ 17 ਸਤੰਬਰ 2017 ਨੂੰ ਉਸ ਦਾ ਭਰਾ ਖੇਤ ਵਿਚ ਪਸੂਆਂ ਲਈ ਪੱਠੇ ਲੈਣ ਲਈ ਘਰ ਤੋਂ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ। ਜਿਸ `ਤੇ ਉਹ ਆਪਣਾ ਮੋਟਰ ਸਾਇਕਲ ਲੈ ਕੇ ਰਾਤ ਜਦੋਂ ਖੇਤ ਪਹੁੰਚਿਆ ਤਾਂ ਵੇਖਿਆ ਕਿ ਉਸ ਦੇ ਭਰਾ ਨੇ ਰੁੱਖ ਦੇ ਨਾਲ ਗਲੇ ਵਿਚ ਸਾਫਾ ਪਾ ਕੇ ਫਾਹਾ ਲਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।ਰਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ।ਉਧਰ ਸੂਚਨਾ ਹੈ ਕਿ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਵਿਜੈ ਕੁਮਾਰ, ਮਦਨ ਮੋਹਨ, ਗੋਰਵ ਅੇਤ ਚੰਦਰ ਮੋਹਨ ਸਾਰੇ ਵਾਸੀ ਅਬੋਹਰ ਦੇ ਖਿਲਾਫ਼ ਧਾਰਾ 306, 34 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply