Thursday, August 13, 2026

ਨਵੀਂ ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ ਤੋਂ ਲਵੋ ਤੇ ਉਥੇ ਹੀ ਜਮਾ ਕਰਵਾਓ- ਡੀ.ਸੀ

ਨਵੀਆਂ ਪੈਨਸ਼ਨ ਲਗਾਉਣ ਲਈ ਹੁਣ ਸਵੈ ਘੋਸ਼ਣਾ ਪੱਤਰ ਹੀ ਕਾਫੀ

DC Sanghaਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ ਹਨ, ਲਗਾਉਣ ਲਈ ਹੁਣ ਕਿਸੇ ਪੰਚ, ਸਰਪੰਚ ਜਾਂ ਕੌਸ਼ਲਰ ਦੇ ਸਿਫਾਰਸ਼ੀ ਪੱਤਰ ਦੀ ਲੋੜ ਨਹੀਂ, ਕੇਵਲ ਯੋਗ ਵਿਅਕਤੀ ਵੱਲੋਂ ਸਵੈ ਘੋਸ਼ਣਾ ਪੱਤਰ ਦੇਣਾ ਹੀ ਕਾਫੀ ਹੈ।ਪਿੰਡਾਂ ਵਿਚ ਇਸ ਫਾਰਮ ਨੂੰ ਵੈਰੀਫਾਈ ਪਿੰਡ ਦਾ ਪਟਵਾਰੀ ਕਰੇਗਾ ਅਤੇ ਸ਼ਹਿਰਾਂ ਵਿਚ ਈ.ਓ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਨਵੀਂ ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ ‘ਤੇ ਪਹੁੰਚ ਚੁੱਕੇ ਹਨ ਅਤੇ ਜ਼ਰੂਰਤਮੰਦ ਵਿਅਕਤੀ ਉਥੋਂ ਫਾਰਮ ਲੈ ਕੇ ਉਸਨੂੰ ਭਰਕੇ ਵਾਪਸ ਉਸੇ ਕੇਂਦਰ ‘ਤੇ ਜਮਾ ਕਰਵਾ ਸਕਦੇ ਹਨ।ਸੰਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਵਿਚ ਕੀਤੇ ਵਾਧੇ ਕਾਰਨ ਹੁਣ ਜੁਲਾਈ ਮਹੀਨੇ ਤੋਂ ਪੈਨਸ਼ਨ 750 ਰੁਪਏ ਮਿਲੇਗੀ ਅਤੇ ਉਹ ਵੀ ਯੋਗ ਵਿਅਕਤੀ ਦੇ ਖਾਤੇ ਵਿਚ।ਉਨਾਂ ਦੱਸਿਆ ਕਿ ਪੈਨਸ਼ਨਾਂ ਵਿਚ ਹੁੰਦੀ ਦੇਰੀ ਅਤੇ ਖੱਜ਼ਲ-ਖੁਆਰੀ ਨੂੰ ਰੋਕਣ ਲਈ ਸਰਕਾਰ ਨੇ ਪੈਨਸ਼ਨ ਸਿੱਧੀ ਖਾਤਿਆਂ ਵਿਚ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਇਸ ਦਾ ਲਾਹਾ ਲੋਕਾਂ ਨੂੰ ਮਿਲੇਗਾ।
ਸੰਘਾ ਨੇ ਦੱਸਿਆ ਕਿ ਪਹਿਲਾਂ ਲੱਗੀਆਂ ਹੋਈਆਂ ਪੈਨਸ਼ਨਾਂ ਦੀ ਪੜਤਾਲ ਵੀ ਜਾਰੀ ਹੈ ਅਤੇ ਪਿੰਡਾਂ ਵਿਚ ਇਸਦਾ 100 ਫੀਸਦੀ ਨੇਪਰੇ ਚੜ ਚੁੱਕਾ ਹੈ ਜਦਕਿ ਸ਼ਹਿਰੀ ਖੇਤਰ ਵਿਚ ਐਡਰੈਸ ਅਧੂਰੇ ਹੋਣ ਕਾਰਨ ਕੇਵਲ 50 ਫੀਸਦੀ ਕੰਮ ਹੀ ਨੇਪਰੇ ਚੜਿਆ ਹੈ।ਉਨਾਂ ਸਪੱਸ਼ਟ ਕੀਤਾ ਕਿ ਇਸ ਪੜਤਾਲ ਦੇ ਮੁਕੰਮਲ ਹੋਣ ‘ਤੇ ਹੀ ਸਬੰਧਤ ਪੈਨਸ਼ਨ ਦੀ ਰਾਸ਼ੀ ਸਬੰਧਤ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਪਾਈ ਜਾਣੀ ਹੈ, ਇਸ ਲਈ ਜ਼ਰੂਰੀ ਹੈ ਕਿ ਜੋ ਵੀ ਲੋਕ ਇਹ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਉਹ ਆਪਣੇ ਪੜਤਾਲ ਫਾਰਮ ਨੇੜਲੇ ਆਂਗਨਵਾੜੀ ਸੈਂਟਰ ਤੋਂ ਪ੍ਰਾਪਤ ਕਰਨ ਅਤੇ ਆਂਗਨਵਾੜੀ ਵਰਕਰ ਨੂੰ ਜਾਂਚ ਵਿਚ ਸਹਿਯੋਗ ਦੇਣ।ਉਨਾਂ ਸਾਰੇ ਪੈਨਸ਼ਨ ਲੈ ਰਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਆਂਗਨਵਾੜੀ ਕੇਂਦਰ ਨਾਲ ਰਾਬਤਾ ਕਰਕੇ ਆਪਣੀ ਪੜਤਾਲ ਮੁੰਕਮਲ ਕਰਵਾਉਣ, ਤਾਂ ਜੋ ਉਨਾਂ ਨੂੰ ਪੈਨਸ਼ਨ ਦੀ ਅਦਾਇਗੀ ਬੇਰੋਕ ਕੀਤੀ ਜਾ ਸਕੇ।ਸੰਘਾ ਨੇ ਕਿਹਾ ਕਿ ਦੱਸਿਆ ਕਿ ਪੜਤਾਲ ਦਾ ਸਮਾਂ 25 ਸਤੰਬਰ ਤੱਕ ਵਧਾਇਆ ਗਿਆ ਹੈ ਅਤੇ ਇਸ ਸਮੇਂ ਤੱਕ ਪੜਤਾਲ ਹਰ ਹਾਲਤ ਕਰਵਾਈ ਜਾਵੇ।ਉਨਾਂ ਸਪੱਸ਼ਟ ਕੀਤਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਪੈਨਸ਼ਨ ਦੀ ਅਦਾਇਗੀ ਕਰਨੀ ਸੰਭਵ ਨਹੀਂ ਹੋ ਸਕੇਗੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply