Saturday, August 15, 2026

ਟੀ.ਬੀ ਦੀ ਬੀਮਾਰੀ ਦੀ ਰੋਕਥਾਮ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਬਲੀਸਿਟੀ ਵੈਨ ਰਵਾਨਾ

ਪਠਾਨਕੋਟ, 21 ਸੰਤਬਰ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਅਤੇ ਸਟੇਟ ਹੈਲਥ ਸੁਸਾਇਟੀ ਆਰ.ਐਨ.ਟੀ.ਸੀ.ਪੀ, ਪੰਜਾਬ ਵਲੋਂ ਟੀ.ਬੀ ਦੀ ਬੀਮਾਰੀ ਦੀ ਰੋਕਥਾਮ ਅਤੇ ਲੋਕਾਂ PPN2109201703ਨੂੰ ਜਾਗਰੂਕ ਕਰਨ ਲਈ ਅੱਜ ਸਟੇਟ ਤੋਂ ਆਈ ਟੀ.ਬੀ ਮੁਕਤ ਭਾਰਤ ਮੁਹਿੰਮ ਅਧੀਨ ਪਬਲੀਸਿਟੀ ਵੈਨ ਨੂੰ ਸਿਵਲ ਹਸਪਤਾਲ ਪਠਾਨਕੋਟ ਤੋਂ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਨੇ ਸਹਾਇਕ ਨਿਰਦੇਸ਼ਕ ਪੀ.ਐਚ.ਸੀ ਪੰਜਾਬ ਡਾ.ਪਰਮਿੰਦਰ ਪਾਲ ਕੌਰ ਦੀ ਮੌਜੂਦਗੀ ਵਿੱਚ ਹਰੀ ਝੰਡੀ ਦੇਕੇ ਰਵਾਨਾ ਕੀਤਾ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥਿਆ, ਜਿਲਾ ਟੀ.ਬੀ ਅਫਸਰ ਡਾ. ਦੀਪਕ ਮਨਹਾਸ, ਜਿਲਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਅਰੂਣ ਸੋਹਲ, ਜਿਲਾ ਡੈਂਟਲ ਅਫਸਰ ਡਾ. ਡੌਲੀ ਅਗਰਵਾਲ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ, ਨੋਡਲ ਅਫਸਰ ਕਾਇਆ ਕਲਪ ਡਾ. ਸੁਖਜਿੰਦਰ ਸਿੰਘ, ਚੀਫ ਫਾਰਮਾਸਿਸਟ ਸ਼੍ਰੀ ਵਿਦਿਆਧਰ ਆਦਿ ਹਾਜ਼ਿਰ ਸਨ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਟੀ.ਬੀ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਆਡਿਓ-ਵੀਡੀਓ ਸਿਸਟਮ ਨਾਲ ਲੈਸ ਇਹ ਵੈਨ ਮਾਈਕਰੋਪਲਾਨ ਮੁਤਾਬਿਕ ਪਠਾਨਕੋਟ ਸ਼ਹਿਰ ਤੋ ਇਲਾਵਾ ਸੁਜਾਨਪੁਰ, ਜੁਗਿਆਲ ਜਾ ਕੇ ਆਈ.ਈ.ਸੀ ਪਬਲੀਸਿਟੀ ਮਟੀਰੀਅਲ ਰਾਹੀਂ ਟੀ.ਬੀ ਦੀ ਬੀਮਾਰੀ ਅਤੇ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ।ਉਨਾਂ ਕਿਹਾ ਕਿ ਟੀ.ਬੀ ਦੀ ਬੀਮਾਰੀ ਇਲਾਜ ਯੋਗ ਹੈ।ਇਸ ਨੂੰ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਡਾਟਸ ਕੋਰਸ ਨਾਲ ਪੂਰੀ ਤਰਾਂ ਨਾਲ ਠੀਕ ਕੀਤਾ ਜਾ ਸਕਦਾ ਹੈ।ਟੀ.ਬੀ ਦੀ ਜਾਂਚ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਡੱਾਟਸ ਦਾ ਇਲਾਜ ਸ਼ੂਰੁ ਕਰਦੇ ਹੀ ਟੀ.ਬੀ ਦੇ ਇੰਫੈਕਸ਼ਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਟੀ.ਬੀ ਦੇ ਇਲਾਜ ਲਈ ਡੱਾਟਸ ਕੋਰਸ ਨੂੰ ਪੂਰਾ ਕੀਤਾ ਜਾਵੇ।ਕੋਰਸ ਨੂੰ ਅੱਧ ਵਿਚਕਾਰ ਛੱਡਣਾ ਜਾਂ ਲਾਪ੍ਰਵਾਹੀ ਕਰਨਾ ਮਤਲੱਬ ਟੀ.ਬੀ ਤੋਂ ਸਿਰਫ ਅੱਧੀ ਲੜਾਈ ਜਿੱਤਣਾ ਭਾਵ ਅਧੂਰੇ ਇਲਾਜ਼ ਨਾਲ ਡਰੱਗ ਰਜ਼ਿਸਟੈਂਟ ਟੀ.ਬੀ ਹੋ ਸਕਦੀ ਹੈ ਜਿਸ ਦਾ ਇਲਾਜ 24 ਤੌਂ 27 ਮਹੀਨੀਆਂ ਤੱਕ ਚੱਲਦਾ ਹੈ ਅਤੇ ਉਪਚਾਰ ਦਾ ਸਮਾਂ ਹੋਰ ਵੱਧ ਜਾਂਦਾ ਹੈ, ਇਸ ਲਈ ਉਪਚਾਰ (ਕੋਰਸ) ਪੂਰਾ ਕਰਨਾ ਕਰੋ ਨਹੀ ਤੇ ਦਵਾਈ ਦਾ ਅਸਰ ਘੱਟ ਹੋਵੇਗਾ।
ਟੀ.ਬੀ ਦੀ ਬੀਮਾਰੀ ਦੇ ਲਛੱਣਾ ਬਾਰੇ ਦੱਸਿਆਂ ਸੀਨੀਅਰ ਮੈਡੀਕਲ ਅਫਸਰ ਡਾ.ਭੁਪਿੰਦਰ ਸਿੰਘ ਨੇ ਕਿਹਾ ਕਿ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਮਿੰਨਾ ਮਿੰਨਾ ਬੁਖਾਰ, ਰਾਤ ਨੂੰ ਤਰੇਲੀਆਂ ਆਉਣੀਆਂ, ਵਜ਼ਨ ਵਿੱਚ ਲਗਾਤਾਰ ਗਿਰਾਵਟ, ਭੁੱਖ ਨਾ ਲਗਣਾ ਆਦਿ ਟੀ.ਬੀ ਦੀ ਬੀਮਾਰੀ ਹੋਣ ਦੇ ਲੱਛਣ ਹਨ।ਉਨਾਂ ਕਿਹਾ ਕਿ ਇਸ ਦਾ ਇਲਾਜ ਸੰਭਵ ਹੈ ਅਤੇ ਨਾਲ ਨਾਲ ਕੁਝ ਸਾਵਧਾਨੀਆਂ ਵਰਤਣ ਦੀ ਵੀ ਲੋੜ ਹੈ।ਖੰਘ ਹੋਣ ਤੇ ਹਮੇਸ਼ਾਂ ਮੂੰਹ ਨੂੰ ਰੁਮਾਲ ਨਾਲ ਢੱਕੋ ਕਿੳੇਂੁਕਿ ਟੀ.ਬੀ ਦੇ ਰੋਗਾਣੂ ਖੰਘਣ ਅਤੇ ਨਿੱਛ ਨਾਲ ਫੈਲਦੇ ਹਨ।ਇਧਰ ਉੱਧਰ ਥੁੱਕਣ ਤੋਂ ਪਰਹੇਜ਼ ਕਰੋ ਅਤੇ ਬਲਗਮ ਨੂੰ ਜਲਾ ਦੇਵੋ ਜਾਂ ਪਾਣੀ ਵਿੱਚ ਵਹਾ ਦੇਵੋ ਤਾਂ ਕਿ ਰੋਗਾਣੂ ਮਰ ਜਾਣ।ਜੇਕਰ ਪਰਿਵਾਰ ਦੇ ਕਿਸੀ ਵੀ ਮੈਂਬਰ ਨੁੂੰ 2 ਹਫਤਿਆਂ ਤੋਂ ਵੱਧ ਖੰਘ ਹੋਵੇ ਤਾਂ ਉਸ ਨੂੰ ਨੇੜੇ ਦੇ ਡਾਟ ਸੈਂਟਰ ਤੋਂ ਚੈਕ ਕਰਾਓ।ਟੀ.ਬੀ ਦੇ ਲੱਛਣ ਦਿੱਖਦੇ ਹੀ ਸਿਹਤ ਕਰਮਚਾਰੀ ਨੂੰ ਦੱਸੋ।ਜਾਂਚ ਵਿੱਚ ਦੇਰੀ ਨਾ ਕਰੋ ਅਤੇ ਬਲਗਮ ਦੀ ਸਹੀ ਜਾਂਚ ਕਰਵਾਓ।ਉਨਾਂ ਕਿਹਾ ਕਿ ਟੀ.ਬੀ ਹੱਥ ਮਿਲਾਉਣ ਜਾਂ ਛੂਹਣ ਨਾਲ ਨਹੀ ਫੈਲਦਾ।ਉਨਾਂ ਟੀ.ਬੀ ਦੇ ਮਰੀਜ਼ ਨਾਲ ਕਿਸੇ ਵੀ ਤਰਾਂ ਦਾ ਭੇਦ ਭਾਵ ਨਾ ਕਰਨ ਦੀ ਅਪੀਲ ਕੀਤੀ ਬਲਕਿ ਉਸ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੀਦਾ ਹੈ ਕਿਉਂਕਿ ਟੀ.ਬੀ ਹਾਰੇਗਾ ਦੇਸ਼ ਜਿੱਤੇਗਾ।ਵਧੇਰੇ ਜਾਣਕਾਰੀ ਲਈ ਟੀ.ਬੀ ਹੈਲਪ ਲਾਈਨ ਨੂੰਬਰ 1800116666 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply