ਫਾਜ਼ਿਲਕਾ, 21 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) ਬੀ.ਐਸ.ਐਫ ਦੇ ਕਮਾਂਡੈਂਟ ਅਤੇ ਪਾਕ ਰੇਂਜਰਜ਼ ਦੇ ਵਿੰਗ ਕਮਾਂਡਰ ਪੱਧਰ ਦੇ
ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਮਹਾਵੀਰ (ਸਾਦਕੀ) ਚੌਕੀ ਤੇ ਭਾਰਤੀ ਖੇਤਰ ਵਿਚ ਹੋਈ।ਮੀਟਿੰਗ ਵਿਚ ਪਾਕਿਸਤਾਨ ਰੇਂਜ ਦੇ ਵਿੰਗ ਕਮਾਂਡਰ ਅਸਦ ਉਲਾ ਦੇ ਨਾਲ ਹੋਰ ਅਧਿਕਾਰੀ ਅਤੇ ਭਾਰਤ ਵਲੋਂ ਬੀ.ਐਸ.ਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਅਤੇ 4 ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸਰਹੱਦ ਦੇ ਆਲੇ ਦੁਆਲੇ ਅਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ `ਤੇ ਨਜ਼ਰ ਰੱਖਣ ਅਤੇ ਸਰਹੱਦ `ਤੇ ਸ਼ਾਂਤੀ ਬਣਾਈ ਰੱਖਣ `ਤੇ ਚਰਚਾ ਹੋਈ।ਇਸ ਤੋਂ ਇਲਾਵਾ ਸਰਹੱਦ ਦੀ ਸੁਰੱਖਿਆ ਨਾਲ ਸਬੰਧਤ ਹੋਰ ਛੋਟੇ ਛੋਟੇ ਬਿੰਦੂਆਂ `ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂਕਿ ਸਰਹੱਦ ਤੇ ਸ਼ਾਂਤਮਈ ਮਹੋਲ ਬਣਿਆ ਰਹੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media