ਦਿੱਲੀ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਬੰਧੂ ਵੈਲਫੇਅਰ ਟਰੱਸਟ ਵੱਲੋਂ ਇਕ ਵਿਸ਼ੇਸ ਸਮਾਗਮ ਰਿਜੈਂਟ ਬੈਕੁਐਟ ਹਾਲ ਮੋਤੀ
ਨਗਰ ਦਿੱਲੀ ਵਿਖੇ ਕੀਤਾ ਗਿਆ।ਜਿਸ ਵਿਚ ਉਘੇ ਸਿੱਖ ਵਿਦਵਾਨ ਜਗਜੀਤ ਸਿੰਘ ਰੀਹਲ ਨੈਸ਼ਨਲ ਜਨਰਲ ਸੈਕਟਰੀ ਆਲ ਇੰਡੀਆ ਰਾਮਗੜ੍ਹੀਆ ਵੈਲਫੇਅਰ ਅਤੇ ਸੰਪਾਦਕ ਰਾਮਗੜ੍ਹੀਆ ਪਾਰਲੀਮੈਂਟ, ਦਿਲਜੀਤ ਸਿੰਘ ਬੇਦੀ ਪ੍ਰਧਾਨ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰੀ ਕਮੇਟੀ ਤੇ ਵਧੀਕ ਸਕੱਤਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਵਤਾਰ ਸਿੰਘ ਹਿੱਤ ਮੈਂਬਰ ਦਿੱਲੀ ਕਮੇਟੀ ਅਤੇ ਸੀਨੀਅਰ ਅਕਾਲੀ ਆਗੂ ਨੂੰ ਸਿਰੋਪਾਓ, ਸਨਮਾਨ ਪੱਤਰ ਅਤੇ ਸ੍ਰੀ ਸਾਹਿਬ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਦਿਲਜੀਤ ਸਿੰਘ ਬੇਦੀ ਨੇ ਕੀਤੀ ਜਦੋਂਕਿ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਹਿੱਤ ਮੈਂਬਰ ਦਿੱਲੀ ਕਮੇਟੀ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੇਦੀ ਨੇ ਕਿਹਾ ਕਿ ਅਜਿਹੇ ਸਨਮਾਨ ਵਿਅਕਤੀ ਦੀ ਜਿੰਮੇਵਾਰੀ ਵਿਚ ਹੋਰ ਵਾਧਾ ਕਰਦੇ ਹਨ ਅਤੇ ਸਨਮਾਨਿਤ ਹੋਣ ਵਾਲਾ ਵਿਅਕਤੀ ਆਪਣੀਆਂ ਗਤੀ ਵਿਧੀਆਂ ਨੂੰ ਹੋਰ ਜਿੰਮੇਵਾਰੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਂਦਾ ਹੈ।ਉਨ੍ਹਾਂ ਟਰੱਸਟ ਦੀਆਂ ਗਤੀਵਿਧੀਆਂ ਅਤੇ ਲੋਕ ਭਲਾਈ ਕਾਰਜ਼ਾਂ ਦੀ ਭਰਵੀਂ ਪ੍ਰਸੰਸਾ ਕੀਤੀ।ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰਿਆਤ ਨੇ ਟਰੱਸਟ ਦੇ ਲੋਕ ਭਲਾਈ ਨਿਸ਼ਾਨਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਮਨਜੀਤ ਸਿੰਘ ਵਾਈਸ ਪ੍ਰਧਾਨ ਦਿੱਲੀ ਕਮੇਟੀ, ਮਹਿੰਦਰ ਸਿੰਘ ਭੁੱਲਰ ਮੈਂਬਰ ਦਿੱਲੀ ਕਮੇਟੀ, ਭੁਪਿੰਦਰ ਸਿੰਘ ਮੈਂਬਰ ਦਿੱਲੀ ਕਮੇਟੀ, ਜਸਵਿੰਦਰ ਸਿੰਘ ਰਿਆਤ ਪ੍ਰਧਾਨ ਸਿੱਖ ਬੰਧੂ ਵੈਲਫੇਅਰ ਟਰੱਸਟ, ਸੁਰਜੀਤ ਸਿੰਘ ਸੰਪਾਦਕ ਸੱਚੇ ਪਾਤਸ਼ਾਹ, ਗੁਰਮਿੰਦਰ ਸਿੰਘ ਮਠਾਰੂ ਮੈਂਬਰ ਸ਼੍ਰੋਮਣੀ ਕਮੇਟੀ, ਪਰਮਿੰਦਰ ਸਿੰਘ ਸੀ.ਏ, ਬਲਜੀਤ ਸਿੰਘ ਉੱਭੀ, ਨਰਿੰਦਰ ਸਿੰਘ ਰਿਆਤ, ਕਿਰਨਦੀਪ ਸਿੰਘ ਰਿਆਤ, ਸੁਰਜੀਤ ਸਿੰਘ ਵਿਖੂ, ਚਰਨਜੀਤ ਸਿੰਘ ਪਾਸੀ ਗਾਜੀਆਬਾਦ, ਭੁਪਿੰਦਰ ਸਿੰਘ ਬਾਵਾ, ਸਤਵੰਤ ਸਿੰਘ, ਬੀ.ਜੇ.ਪੀ ਆਗੂ ਸੁਭਾਸ਼ ਆਰੀਆ, ਮਨਜੀਤ ਸਿੰਘ ਭੂਈ, ਰਘਬੀਰ ਸਿੰਘ ਭੁਰਜੀ ਅਤੇ ਹਰਬੰਸ ਸਿੰਘ ਵਿਰਦੀ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media