ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਹੇਡੋਂ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਡੇਰਾ ਬਾਬਾ ਮਨੋਹਰ ਦਾਸ ਵਿਖੇ ਕਬੱਡੀ ਟੂਰਨਾਮੈਂਟ ਅਤੇ ਵਿਸ਼ਾਲ ਕੁਸ਼ਤੀ ਦੰਗਲ 26, 27 ਅਤੇ 28 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਦੀਪ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਕਬੱਡੀ 28, 32, 42 ਅਤੇ 52 ਕਿਲੋ ਦੇ ਮੁਕਾਬਲੇ ਹੋਣਗੇ।ਇਸ ਤੋਂ ਇਲਾਵਾ ਤਾਸ ਸ਼ੀਪ ਦੇ ਮੁਕਾਬਲੇ ਵੀ ਹੋਣਗੇ।27 ਸਤੰਬਰ ਨੂੰ ਕਬੱਡੀ 62 ਕਿੱਲੋ ਦੋ ਖਿਡਾਰੀ ਬਾਹਰਲੇ ਤੇ ਇੱਕ ਪਿੰਡ ਕਲੱਬ ਦੇ ਮੁਕਾਬਲੇ ਹੋਣਗੇ।28 ਸਤੰਬਰ ਨੂੰ ਕਬੱਡੀ 52 ਅਤੇ 65 ਕਿਲੋ ਨੈਸ਼ਨਲ ਸਟਾਈਲ ਦੇ ਮੁਕਾਬਲੇ ਹੋਣਗੇ ਅਤੇ ਇਸ ਤੋਂ ਇਲਾਵਾ 2:30 ਵਜੇ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ।ਇਸ ਮੇਲੇ ਦੀ ਕੁਮੈਂਟਰੀ ਓਮ ਕੰਡਿਆਣਾ, ਜੱਸਾ ਘਰਖਣਾ ਕਰਨਗੇ।ਜੇਤੂ ਟੀਮਾਂ ਅਤੇ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਕਰਨਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media