Sunday, October 11, 2026

ਬਲਾਕ ਪ੍ਰਾਇਮਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਨੇ ਜਿੱਤਾਂ ਦੇ ਗੱਡੇ ਝੰਡੇ

ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਬਲਾਕ ਸਮਰਾਲਾ-2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਮਸ਼ਪੁਰ PPN2209201707ਵਿਖੇ ਹੋਈਆਂ। ਜਿਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਨੇ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਇਨਾਂ ਪ੍ਰਾਪਤੀਆਂ ਲਈ ਸਕੂਲ ਇੰਚਾਰਜ ਪੁਸ਼ਪਿੰਦਰ ਸਿੰਘ ਪਿੰਡ ਦੇ ਸੱਜਣਾ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਜੇਤੂ ਬੱਚਿਆਂ  ਨੂੰ ਸਨਮਾਨਿਤ ਵੀ ਕੀਤਾ ਗਿਆ।ਇਹਨਾਂ ਖੇਡਾਂ ਵਿੱਚ ਖੋ-ਖੋ ਲੜਕੇ, ਲੜਕੀਆਂ ਪਹਿਲਾ ਸਥਾਨ, ਫੁੱਟਬਾਲ ਪਹਿਲਾ ਸਥਾਨ, 100 ਮੀ. ਕਿਰਨਦੀਪ ਕੌਰ  ਫਸਟ, 200 ਮੀ. ਕਿਰਨਦੀਪ ਕੌਰ ਫਸਟ, 200 ਮੀ. ਰੇਸ ਸੂਰਜ ਕੁਮਾਰ ਫਸਟ, 400 ਮੀਟਰ ਰੇਸ ਸੂਰਜ ਕੁਮਾਰ ਫਸਟ, 200 ਮੀਟਰ ਰੇਸ ਵੀਪੀਨ ਕੁਮਾਰ ਥਰਡ।ਰਿਲੇਅ ਰੇਸ ਲੜਕੇ ਫਸਟ, ਰਿਲੇਅ ਰੇਸ ਲੜਕੀਆਂ ਫਸਟ ਰਹੇ।ਇਸ ਮੌਕੇ ਸਕੂਲ ਵਿੱਚ ਕਰਵਾਏ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਇਨਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਸਟੇਟ ਐਵਾਰਡੀ ਅਧਿਆਕ ਹਰਜੀਤ ਸਿੰਘ ਕੋਟਾਲਾ, ਸੈਕਟਰੀ ਅਰਮਜੀਤ ਸਿਘ ਅਤੇ ਚੇਅਰਮੈਨ ਐਸ.ਐਮ. ਸੀ ਸੰਤੋਖ ਸਿੰਘ ਵੱਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਬਿੰਦੂ, ਮੈਡਮ ਕੁਲਵਿੰਦਰ ਕੌਰ, ਅਤੇ ਮੈਡਮ ਦਲਜੀਤ ਕੌਰ ਹਾਜ਼ਰ ਸਨ।ਸਮਾਗਮ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਪੁਸ਼ਵਿੰਦਰ ਸਿੰਘ ਸਕੂਲ ਇੰਚਾਰਜ ਵੱਲੋਂ ਧੰਨਵਾਦ ਕੀਤਾ ਗਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply