Wednesday, December 31, 2025

ਇਕ ਮਹੀਨੇ ਤੋਂ ਗੁੰਮ ਹੋਏ ਇਕ 13 ਸਾਲਾ ਲੜਕੇ ਦਾ ਨਹੀਂ ਲੱਗ ਰਿਹਾ ਕੋਈ ਥੌਹ ਪਤਾ

PPN160706
ਫਾਜਿਲਕਾ ,  16  ਜੁਲਾਈ ( ਵਿਨੀਤ ਅਰੋੜਾ ) – ਪਿੰਡ ਹੀਲਮਵਾਲਾ ਨਿਵਾਸੀ ਸਤਨਾਮ ਸਿੰਘ ਪੁੱਤਰ ਹਰਦਿੱਤ ਸਿੰਘ ਦੇ ਪਿਛਲੇ ਲਗਭਗ ਇਕ ਮਹੀਨੇ ਤੋਂ ਗੁੰਮ ਹੋਏ ਇਕ 13 ਸਾਲਾ ਲੜਕੇ ਦਾ ਕੋਈ ਥੌਹ ਪਤਾ ਨਾ ਲੱਗਣ ਕਾਰਨ ਪੂਰਾ ਪਰਿਵਾਰ ਭਾਰੀ ਪ੍ਰੇਸ਼ਾਨ ਹੈ। ਪੀੜਤ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 13  ਸਾਲਾ ਲੜਕਾ ਰਾਜ ਸਿੰਘ ਜੋ ਦਿਮਾਗੀ ਠੀਕ ਨਹੀਂ ਹੈ ਬੀਤੀ 6 ਜੂਨ ਨੂੰ ਦੁਪਹਿਰ ਸਮੇਂ ਘਰੋਂ ਨਿਕਲ ਗਿਆ ਹੈ। ਜਿਸ ਦਾ ਅੱਜ ਤੱਕ ਕੋਈ ਥੌਹ ਪਤਾ ਨਹੀਂ ਲੱਗ ਸਕਿਆ ਹੈ। ਪੀੜਤ ਨੇ ਦੱਸਿਆ ਕਿ ਕੁਝ ਲੋਕਾਂ ਤੋਂ ਪੁੱਛਣ ਤੇ ਇਹ ਪਤਾ ਚੱਲਿਆ ਹੈ ਕਿ ਉਕਤ ਲੜਕਾ ਫ਼ਾਜ਼ਿਲਕਾ ਤੋਂ ਕੋਟਕਪੂਰਾ ਨੂੰ ਦੁਪਹਿਰ ਸਮੇਂ ਜਾਣ ਵਾਲੀ ਰੇਲ ਗੱਡੀ ਤੇ ਚੜ੍ਹਿਆ ਸੀ। ਜਿਸ ਦੀ ਉਨ੍ਹਾਂ ਵੱਲੋਂ ਬਠਿੰਡਾ ਤੱਕ ਭਾਲ ਕੀਤੀ ਗਈ ਹੈ, ਪ੍ਰੰਤੂ ਕਿਤੇ ਵੀ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਬੱਚੇ ਦਾ ਹੁਲੀਆ ਦੱਸਦਿਆਂ ਦੱਸਿਆ ਕਿ ਉਸ ਦੇ ਲਾਲ ਰੰਗ ਦੀ ਟੀ-ਸ਼ਰਟ ਅਤੇ ਲਾਲ ਰੰਗ ਦੀ ਨਿਕਰ ਪਾਈ ਹੋਈ ਹੈ ਜੋ ਸਹੀ ਬੋਲ ਨਹੀਂ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਥਾਨਾ ਅਰਨੀਵਾਲਾ ਵਿਚ 8 ਜੂਨ ਨੂੰ ਦੇ ਦਿੱਤੀ ਗਈ ਹੈ। ਪ੍ਰੰਤੂ ਪੁਲਿਸ ਨੇ ਅਜੇ ਤੱਕ ਉਸ ਦੇ ਬੇਟੇ ਨੂੰ ਲੱਭਣ ਵਿਚ ਕੋਈ ਮਦਦ ਨਹੀਂ ਕੀਤੀ। ਪੀੜਤ ਪਰਿਵਾਰ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਤੋਂ ਉਸ ਦੇ ਬੇਟੇ ਨੂੰ ਲੱਭਣ ਲਈ ਮਦਦ ਦੀ ਮੰਗ ਕੀਤੀ ਹੈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply