ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) : ਰੇਲ ਸੁਵਿਧਾਵਾਂ ਵਿਚ ਵਾਧੇ ਨੂੰ ਲੇਕੇ ਨਾਰਦਰਨ ਰੇਲਵੇ ਪੈਸੰਜਰ ਸਮੰਤੀ ਅਤੇ ਸਾਂਝਾ ਮੋਰਚਾ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਸੱਦੇ ਤੇ ਅੱਜ ਭੁੱਖ ਹੜਤਾਲ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ। ਜਿਸ ਵਿਚ ਹਰ ਰੋਜ ਹੋਰਨਾਂ ਸੰਸਥਾਵਾਂ ਦੇ ਅਹੁਦੇਦਾਰ ਭੁੱਖ ਹੜਤਾਲ ਤੇ ਬੈਠ ਰਹੇ ਹਨ। ਇਸ ਲੜੀ ਦੇ ਤਹਿਤ ਬੁੱਧਵਾਰ ਨੂੰ ਸੰਘਰਸ਼ ਦੇ ਛੇਵੇਂ ਦਿਨ ਈਵਨਿੰਗ ਵਾਕ ਕਲੱਬ ਦੇ ਅਹੁਦੇਦਾਰ ਕਲੱਬ ਦੇ ਪ੍ਰਧਾਨ ਸੇਵਾਮੁਕਤ ਹੈਡਮਾਸਟਰ ਰਾਜ ਕ੍ਰਿਸ਼ਨ ਸੇਠੀ ਦੀ ਪ੍ਰਧਾਨਗੀ ਵਿਚ ਭੁੱਖ ਹੜਤਾਲ ਤੇ ਬੈਠੇ। ਜਿਸ ਵਿਚ ਸਤੀਸ਼ ਆਰੀਆ, ਅਸ਼ੋਕ ਸੁਖੀਜਾ, ਰਤਨ ਲਾਲ ਕੁੱਕੜ, ਸੁਭਾਸ਼ ਧੂੜੀਆ, ਓਮ ਪ੍ਰਕਾਸ਼ ਫੁਟੇਲਾ, ਡਾ. ਰਜਿੰਦਰ ਗਗਨੇਜਾ ਨੂੰ ਸਮੰਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਰਾਜ ਕਿਸ਼ੋਰ ਕਾਲੜਾ, ਕਾਮਰੇਕ ਸ਼ਕਤੀ, ਅਮ੍ਰਿਤ ਲਾਲ ਕਰੀਰ, ਨੌਰੰਗ ਲਾਲ, ਤਿਲਕ ਰਾਜ ਵਰਮਾ, ਜਗਦੀਸ਼ ਕਟਾਰੀਆ, ਸਤਪਾਲ ਭੂਸਰੀ, ਅਸ਼ੋਕ ਗਗਨੇਜਾ, ਅਵਤਾਰ ਸਿੰਘ, ਬਖਤਾਵਰ ਸਿੰਘ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ ਹੋਏ। ਦੂਜੇ ਪਾਸੇ ਭੁੱਖ ਹੜਤਾਲੀਆਂ ਨੇ ਦੋਸ਼ ਲਾਇਆ ਕਿ ਭੁੱਖ ਹੜਤਾਲ ਭਾਂਵੇ ੬ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਪਰ ਭੁੱਖ ਹੜਤਾਲੀਆਂ ਨੂੰ ਨਾਂ ਹੀ ਤਾਂ ਸੰਸਦ ਮੈਂਬਰ ਸ਼ੇਰ ਸਿੰਘ ਨੇ ਅਤੇ ਨਾ ਹੀ ਹਲਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਹੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸ ਤਰ੍ਹਾਂ ਹੀ ਸੰਘਰਸ਼ ਕਰਦੇ ਰਹਿਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …