ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – 4 ਤੋਂ 17 ਅਕਤੂਬਰ ਤੱਕ ਖਾਸਾ ਛਾਉਣੀ ਵਿਖੇ ਹੋਣ ਵਾਲੀ ਫੌਜ ਦੀ ਭਰਤੀ ਲਈ 46988
ਉਮੀਦਵਾਰਾਂ ਨੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਵਿਚੋਂ ਆਨ ਲਾਈਨ ਅਪਲਾਈ ਕੀਤਾ ਹੈ।ਬਤੌਰ ਸਿਪਾਹੀ, ਕਲਰਕ ਅਤੇ ਸਿਪਾਹੀ ਟੈਕਨੀਕਲ ਦੀ ਇਸ ਭਰਤੀ ਲਈ ਫੌਜ ਵੱਲੋਂ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ ਅਤੇ ਭਰਤੀ ਲਈ ਤਹਿਸੀਲ ਅਨੁਸਾਰ ਦਿਨਾਂ ਦੀ ਵੰਡ ਕੀਤੀ ਗਈ ਹੈ।ਉਕਤ ਜਾਣਕਾਰੀ ਦਿੰਦੇ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਉਕਤ ਦਾਖਲਾ ਕਾਰਡ ਉਮੀਦਵਾਰਾਂ ਵਲੋਂ ਦਿੱਤੇ ਈਮੇਲ `ਤੇ ਭੇਜੇ ਜਾ ਚੁੱਕੇ ਹਨ, ਜਿਨਾਂ ਦਾ ਬਲੈਕ ਐਂਡ ਵਾਈਟ ਪ੍ਰਿੰਟ ਉਮੀਦਾਵਰ ਨਾਲ ਲੈ ਕੇ ਆਉਣ।
ਉਨਾਂ ਦੱਸਿਆ ਕਿ ਭਰਤੀ ਦਫਤਰ ਵੱਲੋਂ ਜਾਰੀ ਕੀਤੇ ਸਡਿੳੂਲ ਅਨੁਸਾਰ 4 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਅਤੇ ਧਾਰ ਕਲਾਂ ਤਹਿਸੀਲ ਦੇ ਨੌਜਵਾਨਾਂ ਦੀ ਭਰਤੀ ਹੋਵੇਗੀ।ਇਸੇ ਤਰਾਂ 5 ਅਕਤੂਬਰ ਨੂੰ ਗੁਰਦਾਸਪੁਰ ਤਹਿਸੀਲ, 6 ਅਕਤੂਬਰ ਨੂੰ ਬਟਾਲਾ ਤਹਿਸੀਲ, 7 ਅਕਤੂਬਰ ਨੂੰ ਗੁਰਦਾਸਪੁਰ ਤਹਿਸੀਲ ਦੇ ਰਹਿੰਦੇ ਨੌਜਵਾਨ, 8 ਅਕਤੂਬਰ ਨੂੰ ਅਜਨਾਲਾ, 9 ਅਕਤੂਬਰ ਨੂੰ ਅੰਮਿ੍ਰਤਸਰ 1 ਤਹਿਸੀਲ, 10 ਅਕਤੂਬਰ ਨੂੰ ਅੰਮਿ੍ਤਸਰ 2 ਅਤੇ ਬਾਬਾ ਬਕਾਲਾ ਤਹਿਸੀਲ, 11 ਅਕਤੂਬਰ ਨੂੰ ਪਠਾਨਕੋਟ ਤਹਿਸੀਲ, 12 ਅਕਤੂਬਰ ਨੂੰ ਪੱਟੀ ਅਤੇ ਪਠਾਨਕੋਟ ਦੇ ਰਹਿੰਦੇ ਉਮੀਦਵਾਰ, 13 ਅਕਤੂਬਰ ਨੂੰ ਤਰਨਤਾਰਨ ਤਹਿਸੀਲ, 14 ਅਕਤੂਬਰ ਨੂੰ ਖਡੂਰ ਸਾਹਿਬ ਅਤੇ ਪੱਟੀ ਤਹਿਸੀਲ ਦੇ ਰਹਿੰਦੇ ਨੌਜਵਾਨਾਂ ਤੋਂ ਇਲਾਵਾ ਸਾਰੇ ਜਿਲਿਆਂ ਦੇ ਉਹ ਉਮੀਦਾਵਰ, ਜਿੰਨਾਂ ਨੂੰ ਡੁਪਲੀਕੇਟ ਕਾਰਡ ਜਾਰੀ ਕੀਤੇ ਹੋਣਗੇ ਦੇ ਭਰਤੀ ਟਰਾਇਲ ਲਏ ਜਾਣਗੇ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media