ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਹਿੰਦੀ ਵਿਭਾਗ ਵਲੋਂ ਬੂਟੇ
ਲਗਾ ਕੇ ਐਮ.ਫਿਲ ਦੇ ਪਹਿਲੇ ਬੈਚ ਦੀ ਮੋਖਿਕ ਪ੍ਰੀਖਿਆ ਦੀ ਸੁਰੂਆਤ ਕੀਤੀ ਗਈ।ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੰਧੂ, ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ, ਕੁਰਕਸ਼ੇਤਰਾ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਮੌਜੂਦਾ ਮੁਖੀ ਅਤੇ ਸਾਬਕਾ ਮੁਖੀ ਡਾ. ਬ੍ਰਹਮਾ ਨੰਦਾ ਅਤੇ ਯੂਨੀਵਰਸਿਟੀ ਦੇ ਉਚ ਆਹੁਦੇਦਾਰਾਂ ਨੇ ਕੈਂਪਸ ਵਿਚ ਬੂਟੇ ਲਗਾਏ।ਉਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਰੁੱਖ ਦੇ ਆਸਰੇ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕਦਾ ਹੈ, ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਵਰਦਾਨ ਸਾਬਤ ਹੋ ਸਕਦਾ।ਡਾ. ਬ੍ਰਹਮਾ ਨੰਦ ਨੇ ਕਿਹਾ ਕਿ ਰੁੱਖ ਹੀ ਕੁਦਰਤ ਦਾ ਸਿੰਗਾਰ ਹਨ ਅਤੇ ਜਲ ਚੱਕਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਮਨੁੱਖ ਅਤੇ ਫਸਲੀ ਜੀਵਨ ਲਈ ਬਹੁਤ ਅਹਿਮ ਹੈ। ਸੁਖਰਾਜ ਸਿੰਘ ਸਿੰਧੂ ਨੇ ਹਿੰਦੀ ਵਿਭਾਗ ਦੇ ਮੁਖੀ ਡਾ. ਕਵਿਤਾ ਚੋਧਰੀ ਅਤੇ ਡਾ. ਗਿਆਨੀ ਦੇਵੀ ਅਤੇ ਉਨਾਂ ਦੇ ਡੀਨ ਡਾ. ਲਾਭ ਸਿੰਘ ਖੀਵਾ ਨੂੰ ਇਸ ਵਾਤਾਵਰਨਿਕ ਗਤੀਵਿਧੀ ਸੰਬੰਧੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਆ।ਇਸ ਮੋਕੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਡੀਨ ਰਿਸਰਚ ਡਾ. ਰਾਜ ਕੁਮਾਰ ਬਾਂਸਲ, ਡੀਨ ਵਿਦਿਆਰਥੀ ਭਲਾਈ ਡਾ. ਅਮਿਤ ਟੁਟੇਜਾ, ਡੀਨ ਖੇਤੀਬਾੜੀ ਡਾ. ਅਜਮੇਰ ਸਿੰਘ ਸਿੰਧੂ ਤੇ ਜੋਰਾ ਸਿੰਘ ਮੋਜੂਦ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media