ਫਾਜ਼ਿਲਕਾ, 4 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੀ ਸਭ ਤੋਂ ਪੁਰਾਣੀ ਰਾਮਲੀਲਾ ਸ਼੍ਰੀ ਸੇਵਾ ਸੰਮਤੀ ਸਭਾ ਵੱਲੋਂ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਤ ਰਾਮਲੀਲਾ ਦੀ ਸਮਾਪਤੀ ਤੇ ਲੰਕਾ ਜਿੱਤ ਰਾਵਨ, ਮੇਘਨਾਦ ਅਤੇ ਕੁੰਭਕਰਨ ਦਾ ਵਧ ਕਰਨ ਤੋਂ ਬਾਅਦ ਅਯੋਧਿਆ ਪਹੰੁਚਣ ਤੇ ਉਨਾਂ ਦਾ ਰਾਜ ਤਿਲਕ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਪੰਨਾ ਲਾਲ ਗੁਪਤਾ, ਉਨਾ ਦੇ ਨਾਲ ਸਮਾਜਸੇਵਕ ਨਰੇਸ਼ ਮਿੱਤਲ, ਰਾਜ ਕੁਮਾਰ ਪਿੰਟੂ ਪੈੜੀਵਾਲ, ਡਾ. ਰਾਕੇਸ਼ ਗੁਪਤਾ ਦੇ ਪਰਿਵਾਰਕ ਮੈਂਬਰਾਂ ਨੇ ਮੰਤਰ ਉਚਾਰਨ ਤੋਂ ਬਾਅਦ ਭਗਵਾਨ ਰਾਮ, ਮਾਤਾ ਸੀਤਾ, ਲਕਸ਼ਮਣ , ਭਰਤ, ਸ਼ਘਰੁਘਨ ਅਤੇ ਸ਼੍ਰੀ ਬਜਰੰਗ ਬਲੀ ਦੇ ਤਿਲਕ ਲਗਾਕੇ ਫੁੱਲਾਂ ਦੀ ਵਰਖਾ ਕਰਕੇ ਮੱਥਾ ਟੇਕਿਆ। ਮੰਚ ਸਚੰਾਲਨ ਕ੍ਰਿਸ਼ਨ ਸਚਦੇਵਾ ਨੇ ਕੀਤਾ।ਸਭਾ ਦੇ ਪ੍ਰਧਾਨ ਸੁਖਦਰਸ਼ਨ ਅਗਰਵਾਲ ਅਤੇ ਹੋਰਨਾਂ ਅਹੁੱਦੇਦਾਰਾਂ ਨੰਦ ਲਾਲ ਗੁਪਤਾ, ਦਰਸ਼ਨ ਭਾਵੜਾ, ਰਾਜ ਕੁਮਾਰ ਕਾਂਟੀਵਾਲ, ਓਮ ਪ੍ਰਕਾਸ਼ ਸ਼ਰਮਾ, ਰਜਿੰਦਰ ਸ਼ਰਮਾ ਨੇ ਮਹਿਮਾਨਾਂ ਨੂੰ ਧਾਰਮਿਕ ਚਿੱਤਰ ਭੇਂਟ ਕੀਤਾ, ਉੱਥੇ ਰਾਮ ਲੀਲਾ ਵਿਚ ਵਧੀਆ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media