Friday, June 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੈਂਸਰ ਬਾਇਓਲੋਜੀ ਵਿਸ਼ੇ ‘ਤੇ ਗਿਆਨ ਕੋਰਸ ਸ਼ੁਰੂ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕੰਸੈਪਟਸ ਇਨ ਕੈਂਸਰ ਬਾਇਓਲੋਜੀ: ਡਰੱਗ ਡਿਸਕਵਰੀ, ਬਾਇਓਕੈਮੀਕਲ ਐਂਡ ਮੋਲੇਕਿਉਲਰ ਮੈਕਨਿਜ਼ਮ ਆਫ ਕੈਂਸਰ ਡਰੱਗਜ਼, ਕਲੀਨੀਕਲ ਇੰਪਲੀਕੇਸ਼ਨ ਵਿਸ਼ੇ ‘ਤੇ ਗਿਆਨ ਕੋਰਸ ਆਰੰਭ ਹੋ ਗਿਆ। ਇਹ ਭਾਰਤ ਸਰਕਾਰ ਦੇ ਕੋਰਸ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਪ੍ਰਵਾਨਗੀ ਨਾਲ ਕਰਵਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਖੋਜ ਅਤੇ ਅਕਾਦਮਿਕ ਸੰਸਥਾਵਾਂ ਤੋਂ 92 ਮਾਹਿਰ ਇਸ ਕੋਰਸ ਵਿਚ ਭਾਗ ਲੈ ਰਹੇ ਹਨ।
ਅਮਰੀਕਾ, ਸ਼ਿਕਾਗੋ ਦੇ ਇਲੋਨਿਉਅਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਲਾਈਫ ਸਾਇੰਸ ਵਿਭਾਗ ਤੋਂ ਕੈਂਸਰ ਖੋਜ ਖੇਤਰ ਦੇ ਨਾਮਵਰ ਵਿਗਿਆਨੀ ਪ੍ਰੋ. ਰਜਿੰਦਰਾ ਜੀ. ਮਹਿਤਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਇਸ ਕੋਰਸ ਦਾ ਉਦਘਾਟਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੇ ਡਾਇਰੈਕਟਰ, ਪ੍ਰੋ. ਜਤਿੰਦਰ ਸਿੰਘ; ਗਿਆਨ ਪ੍ਰੋਗਰਾਮ ਦੇ ਕੋਆਰਡੀਨੇਟਰ, ਡਾ. ਪਲਵਿੰਦਰ ਸਿੰਘ, ਕੋਰਸ ਕੋਆਰਡੀਨੇਟਰ, ਪ੍ਰੋ. ਸਰੋਜ ਅਰੋੜਾ ਵੀ ਇਸ ਮੌਕੇ ਹਾਜ਼ਰ ਸਨ।ਵਿਭਾਗ ਦੇ ਮੁਖੀ, ਡਾ. ਐਮ.ਐਸ. ਭੱਟੀ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਡਾ. ਪਲਵਿੰਦਰ ਸਿੰਘ ਨੇ ਗਿਆਨ ਪ੍ਰੋਗਰਾਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਮਹਿਤਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਕੈਂਸਰ ਜਿਹੀ ਮਾਰੂ ਬੀਮਾਰੀ ਨਾਲ ਲੜਨ ਲਈ ਦਵਾਈਆਂ ਦੇ ਨਾਲ ਨਾਲ ਮਰੀਜ਼ਾਂ ਨੂੰ ਵਧੀਆਂ ਸਿਹਤ ਸਹੂਲਤਾਂ ਵੀ ਮੁਹਈਆ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਕੁੱਝ ਬੀਮਾਰੀਆਂ ਜਾਗਰੂਕਤਾ ਨਾਲ ਘੱਟ ਕੀਤੀਆਂ ਜਾ ਸਕਦੀਆਂ ਹਨ ਇਸ ਲਈ ਸਾਨੂੰ ਸਾਰਿਆਂ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਕਿ ਆਮ ਜਨਤਾ ਵਿਚ ਬੀਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇ।
ਇਸ ਮੌਕੇ ਪ੍ਰੋ. ਅਵਿਨਾਸ਼ ਨਾਗਪਾਲ, ਡਾ. ਅਮਰਜੀਤ ਸਿੰਘ ਸੂਦਨ, ਡਾ. ਆਦਰਸ਼ ਪਾਲ ਵਿਗ, ਡਾ. ਸਤਵਿੰਦਰਜੀਤ ਕੌਰ, ਡਾ. ਰਜਿੰਦਰ ਕੌਰ, ਡਾ. ਜਤਿੰਦਰ ਕੌਰ ਤੋਂ ਇਲਾਵਾ ਫੈਕਲਟੀ ਮੈਂਬਰ ਤੇ ਖੋਜਾਰਥੀ ਹਾਜ਼ਰ ਸਨ। ਡਾ. ਅਸ਼ਿਤਾ ਨੇ ਮੰਚ ਸੰਚਾਲਨ ਅਤੇ ਡਾ. ਰੇਣੂ ਭਾਰਦਵਾਜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply