ਸਮਰਾਲਾ, 5 ਅਕਤੂਬਰ (ਪੰਜਾਬ ਪੋਸਟ- ਕੰਗ) -ਅੱਜ ਪੇਂਡੂ ਚੌਂਕੀਦਾਰ ਯੂਨੀਅਨ ਤਹਿਸੀਲ ਸਮਰਾਲਾ ਦੀ ਮੀਟਿੰਗ ਯੂਨੀਅਨ ਪ੍ਰਧਾਨ ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਯੂਨੀਅਨ ਮੈਂਬਰਾਂ ਨੇ ਭਾਗ ਲਿਆ।ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਚੌਂਕੀਦਾਰਾਂ ਨਾਲ ਮਤਰੇਈ ਮਾਂ ਵਾਲੇ ਵਤੀਰੇ ਦੀ ਅਲੋਚਨਾ ਕੀਤੀ ਗਈ।ਪੇਂਡੂ ਗਰੀਬ ਚੌਂਕੀਦਾਰਾਂ ਨੂੰ ਨਾ-ਮਾਤਰ ਕੇਵਲ 1000 ਰੁਪਏ ਮਾਣ ਭੱਤਾ ਦਿੱਤਾ ਜਾਂਦਾ ਹੈ, ਜੋ ਕਿ ਅੱਜਕੱਲ ਦੇ ਮਹਿੰਗਾਈ ਵਾਲੇ ਸਮੇਂ ਵਿੱਚ ਬਹੁਤ ਹੀ ਨਾ ਮਾਤਰ ਹੈ। ਉਨਾਂ ਅੱਗੇ ਕਿਹਾ ਕਿ ਇਹ ਮਾਣਭੱਤਾ ਵੀ ਚੌਂਕੀਦਾਰਾਂ ਮਹੀਨੇ ਦੀ ਮਹੀਨੇ ਨਹੀਂ ਦਿੱਤਾ ਜਾਂਦਾ, ਇਕੱਠੀ 5-6 ਮਹੀਨੇ ਬਾਅਦ ਦਿੱਤਾ ਜਾਂਦਾ ਹੈ।ਇਸ ਸਬੰਧੀ ਯੂਨੀਅਨ ਸੂਬਾ ਪ੍ਰਧਾਨ ’ਤੇ ਹੋਰ ਮੈਂਬਰ ਜ਼ਿਲਾ ਏ.ਡੀ.ਸੀ ਤੇ ਡੀ.ਸੀ ਨੂੰ ਇਸ ਸਬੰਧੀ ਮੰਗ ਪੱਤਰ ਦੇ ਕੇ ਬੇਨਤੀ ਕਰ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉਥੇ ਹੀ ਰਿਹਾ।ਉਨਾਂ ਮੰਗ ਕੀਤੀ ਗਈ ਕਿ ਪੇਂਡੂ ਗਰੀਬ ਚੌਂਕੀਦਾਰਾਂ ਮਹੀਨੇ ਦੀ ਮਹੀਨੇ ਚੌਂਕੀਦਾਰਾਂ ਨੂੰ ਮਾਣ ਭੱਤਾ ਦੇਵੇ ਤਾਂ ਜੋ ਗਰੀਬ ਚੌਂਕੀਦਾਰ ਆਪਣੇ ਪਰਿਵਾਰਾਂ ਤਿਉਹਾਰ ਮਨਾ ਸਕਣ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦਾਸ ਸਿੰਘ ਮਾਨੂੰਪੁਰ, ਹਰਬੰਸ ਸਿੰਘ ਬਗਲੀ ਕਲਾਂ, ਜਰਨੈਲ ਸਿੰਘ ਘਰਖਣਾ, ਜਰਨੈਲ ਸਿੰਘ ਬਗਲੀ ਕਲਾਂ, ਰਾਜਿੰਦਰ ਸਿੰਘ ਨੀਲੋਂ, ਹਰਨੇਕ ਸਿੰਘ ਸਰਵਰਪੁਰ, ਮੇਵਾ ਸਿੰਘ, ਰਾਜ ਦੇਵ ਉਟਾਲਾਂ, ਬਾਵਾ ਦਿਆਲਪੁਰਾ, ਹਰਭਜਨ ਸਿੰਘ ਬੌਂਦਲ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media