ਕਈ ਟੀਚਰ ਸਕੂਲ ਵਿਚ ਆ ਰਹੇ ਨੇ ਲੇਟ ਬਾਰਡਰ ਏਰੀਆ ਹੋਣ ਨਹੀ ਹੁੰਦੀ ਇਨਾਂ ਸਕੂਲਾਂ ਦੀ ਚੈਕਿੰਗ

ਤਰਨ ਤਾਰਨ, 17 ਜੁਲਾਈ (ਰਾਣਾ) – ਪੰਜਾਬ ਸਰਕਾਰ ਵਲੋ ਭਾਵੇਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਰਕਾਰੀ ਸਕੂਲਾਂ ਵਿਚ ਬੱਚਿਆ ਨੁੰ ਜਿਆਦਾ ਤੋ ਜਿਆਦਾ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਗਰੀਬ ਵਰਗ ਦੇ ਬੱਚੇ ਵੀ ਪੜ ਲਿਖ ਕੇ ਸਮਾਜ ਦੇ ਹਾਣੀ ਬਣ ਸਕਣ ਪਰ ਟੀਚਰਾਂ ਦੀ ਸਰਹੱਦੀ ਏਰੀਏ ਵਿਚ ਆ ਰਹੀ ਘਾਟ ਕਰਕੇ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਬੱਚੇ ਜਿਥੇ ਮੁਢਲੀ ਪੜਾਈ ਤੋ ਵਾਝੇ ਰਹਿ ਰਹੇ ਹਨ ਅਤੇ ਸਕੂਲ ਵਿਚ ਸਿਰਫ ਇੱਕ ਲੇਡੀ ਟੀਚਰ ਹੀ ਸਾਰੇ ਬੱਚਿਆ ਨੁੰ ਪੜਾ ਰਹੀ ਹੈ ਅਤੇ ਬੱਚੇ ਸਕੂਲ ਵਿਚ ਵੀ ਮੁਢਲੀਆ ਸਹੂਲਤਾਂ ਨਾ ਮਿਲਣ ਕਰਕੇ ਜਿਵੇਂ ਕਿ ਸਕੂਲ ਵਿਚ ਪੱਖਾ ਨਹੀ ਬੈਠਣ ਲਈ ਬੈਂਚ ਨਹੀ ਪੀਣ ਵਾਲਾ ਸਾਫ ਪਾਣੀ ਨਹੀ ਇਥੋ ਤੱਕ ਕਿ ਬਚਿਆ ਦਾ ਕਹਿਣਾ ਕਿ ਸਰਦੀਆ ਵਿਚ ਵੀ ਉਹ ਜਮੀਨ ਤੇ ਬੈਠਕੇ ਪੜਾਈ ਕਰਦੇ ਹਨ ਅਤੇ ਪੰਜ-ਪੰਜ ਕਲਾਸਾਂ ਨੂੰ ਸਿਰਫ ਇੱਕ ਟੀਚਰ ਹੀ ਪੜਾ ਰਿਹਾ ਹੈ ਜਿਸ ਕਰਕੇ ਬੱਚਿਆ ਦੀ ਪੜਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇਥੇ ਹੀ ਬਸ ਨਹੀ ਸਰਹੱਦੀ ਏਰੀਏ ਦੇ ਪਿੰਡ ਕਲਸੀਆ ਖੁਰਦ ਜਾ ਕੇ ਦੇਖਿਆ ਗਿਆ ਤਾਂ ਉਥੇ ਆ ਰਿਹਾ ਟੀਚਰ ਵਰਿੰਦਰਪਾਲ ਸਿੰਘ ਬਾਰੇ ਪਿੰਡ ਵਾਸੀਆ ਨੇ ਦੱਸਿਆ ਕਿ ਇਥੇ ਜੋ ਟੀਚਰ ਆ ਰਹੇ ਹਨ ਉਹ ਅਕਸਰ ਹੀ ਲੇਟ ਆ ਰਹੇ ਹਨ ਅਤੇ ਆਪਣੀ ਮਰਜੀ ਨਾਲ ਸਕੂਲ ਆਉਦੇ ਹਨ ਜਿਸ ਨਾਲ ਬੱਚਿਆ ਦੀ ਪੜਾਈ ਨਹੀ ਹੋ ਰਹੀ ਅਤੇ ਬੱਚਿਆ ਦੇ ਮਾਪਿਆ ਦਾ ਕਹਿਣਾ ਹੈ ਕਿ ਇਹ ਟੀਚਰ ਅਕਸਰ ਹੀ ਲੇਟ ਆਉਦੇ ਹਨ ਅਤੇ ਜਦ ਪੱਤਰਕਾਰਾਂ ਦੀ ਟੀਮ ਨੇ ਜਾ ਕੇ ਸਕੂਲ ਵਿਚ ਦੇਖਿਆ ਤਾਂ ਸਕੂਲ ਦੀ ਕਲਾਸ ਦੇ ਕਮਰੇ ਵਿਚ ਬਿਜਲੀ ਦਾ ਹੀਟਰ ਪਿਆ ਸੀ ਅਤੇ ਬਿਜਲੀ ਦੇ ਬੋਰਡ ਦੀਆ ਨੰਗੀਆ ਤਾਰਾਂ ਲਮਕ ਰਹੀਆ ਸਨ ਜਿਸ ਤੱਕ ਕਿਸੇ ਵੀ ਬੱਚੇ ਦਾ ਹੱਥ ਪਾਹੁੰਚ ਸਕਦਾ ਹੈ ਅਤੇ ਕੋਈ ਵੀ ਘਟਨਾ ਵਾਪਰ ਸਕਦੀ ਹੈ ਜਦ ਪੱਤਰਕਾਰਾਂ ਦੀ ਟੀਮ ਸਕੂਲ ਵਿਚ ਸੀ ਤਾਂ ਸਕੂਲ ਟੀਚਰ ਜੋ ਕਿ 9.30 ਤੇ ਸਕੂਲ ਵਿਚ ਡੇਢ ਘੰਟਾ ਲੇਟ ਦਾਖਲ ਹੋਇਆ ਅਤੇ ਉਸ ਵਲੋ ਆਪਣੀ ਕਾਰ ਦੇ ਸ਼ੀਸ਼ੇ ਜੈਡ ਬਲੈਕ ਕਾਲੇ ਕੀਤੇ ਹੋਏ ਸਨ ਅਤੇ ਜਦ ਉਸ ਕੋਲੋ ਹੀਟਰ,ਨੰਗੀਆ ਤਾਰਾਂ ਅਤੇ ਲੇਟ ਆਉਣ ਦਾ ਕਾਰਨ ਪੁਛਿਆ ਗਿਆ ਤਾਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀ ਦੇ ਸਕਿਆ ਇਸ ਬਾਰੇ ਜਦ ਜਿਲੇ ਦੇ ਏ.ਡੀ.ਸੀ ਵਿਕਾਸ ਮਹਿੰਦਰ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਸਰਕਾਰ ਵਲੋ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦੀ ਹੀ ਸਰਹੱਦੀ ਖੇਤਰ ਵਿਚ ਟੀਚਰਾ ਦੀ ਘਾਟ ਦੂਰ ਕਰ ਦਿੱਤੀ ਜਾਵੇਗੀ ਅਤੇ ਉਨਾਂ ਵਲੋ ਅਤੇ ਉਨਾਂ ਦੇ ਸਟਾਫ ਵਲੋ ਸਕੂਲਾਂ ਦੀ ਚੈਕਿੰਗ ਕਰਕੇ ਸਕੂਲ ਵਿਚ ਟੀਚਰਾਂ ਦੀ ਹਾਜਰੀ ਯਕੀਨੀ ਬਣਾਈ ਜਾਵੇਗੀ ਜਦ ਕਲਸੀਆ ਦੇ ਸਕੂਲ ਵਿਚ ਹੋ ਰਹੀ ਅਣਗਹਿਲੀ ਬਾਰੇ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ 2-3 ਦਿਨਾਂ ਵਿਚ ਇਸ ਸਕੂਲ ਦੀ ਚੈਕਿੰਗ ਕਰਕੇ ਬਣਦੀ ਕਾਰਵਈ ਕੀਤੀ ਜਾਵੇਗੀ।
Punjab Post Daily Online Newspaper & Print Media