ਧੂਰੀ, 7 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਦੇ ਨਿਰਦੇਸ਼ਾਂ ਤਹਿਤ ਟਰੈਫਿਕ ਇੰਚਾਰਜ ਪਵਨ ਕੁਮਾਰ ਵਲੋ ਕੱਕੜਵਾਲ ਚੌਕ ਵਿਖੇ ਨਾਕਾਬੰਦੀ ਦੌਰਾਨ ਗੱਡੀਆਂ ਦੇ ਸ਼ੀਸ਼ਿਆ ਉਪਰੋ ਜਾਲੀਆਂ ਉਤਾਰ ਕੇ ਚਲਾਨ ਕੱਟੇ ਗਏ ਅਤੇ ਬੁੱਲਟ ਮੋਟਰਸਾਇਕਲਾਂ ਦੇ ਪਰੈਸ਼ਰ ਹਾਰਨ ਉਤਰਵਾਏ ਗਏ।ਇਸ ਮੌਕੇ ਪਵਨ ਕੁਮਾਰ ਨੇ ਬੱਚਿਆ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੁੱਲਟ ਮੋਟਰਸਾਇਕਲਾਂ ਤੇ ਹੋਰ ਦੋ ਪਹੀਆ ਵਾਹਨਾਂ ਦੇ ਸਲੰਸਰ ਅਸਲੀ ਲਗਾਉਣ, ਡੁਪਲੀਕੇਟ ਪਾਏ ਗਏ ਸਲੰਸਰ ਦਾ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਇਸ ਮੌਕੇ ਐਚ.ਸੀ ਬਲਵਿੰਦਰ ਸਿੰਘ, ਐਚ.ਸੀ ਮਿੱਠੂ ਸਿੰਘ, ਐਚ.ਸੀ ਕੇਵਲ ਸਿੰਘ, ਕਾਂਸਟੇਬਲ ਰਾਮ ਸਿੰਘ, ਕਾਂਸਟੇਬਲ ਅਮ੍ਰਿਤ ਪਾਲ ਕੌਰ ਅਤੇ ਕਾਂਸਟੇਬਲ ਜਸਪ੍ਰੀਤ ਕੌਰ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media