ਚੌਂਕ ਮਹਿਤਾ, 7 ਅਕਤੂਬਰ (ਪੰਜਾਬ ਪੋਸੲ- ਜੋਗਿੰਦਰ ਸਿੰਘ ਮਾਣਾ) – ਅੱਜ ਇੱਥੇ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਲੇਡੀਜ਼ ਰੋਡ ਬਾਬਾ ਬਕਾਲਾ ਸਾਹਿਬ ਵਿਖੇ ਇਕ ਔਰਤ ਦਾ ਦਿਨ ਦੀਵੀਂੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਦੇ ਨਾਂ ਨਾਮ ਨਾਲ ਜਾਣੀ ਜਾਣ ਵਾਲੀ ਮ੍ਰਿਤਕਾ ਅਨੂਰੀਤ ਧਾਰੀਵਾਲ (45) ਉਰਫ ਬੇਵੀ ਉਰਫ ਰੀਟਾ ਜਦੋਂ ਸਵੇਰੇ ਪੌਣੇ 8 ਵਜੇ ਦੇ ਕਰੀਬ ਆਪਣੀ ਕੋਠੀ ਦੇ ਬਾਹਰ ਫੁੱਲਾਂ ਨੂੰ ਪਾਣੀ ਦੇ ਰਹੀ ਸੀ ਤਾਂ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਉਸ `ਤੇ ਗੋਲੀ ਚਲਾਈ, ਜੋ ਉਸ ਦੇ ਪੱਟ ‘ਤੇ ਲੱਗੀ, ਉਸ ਨੂੰ ਗੰਭੀਰ ਰੂਪ ਵਿੱਚ ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਕਿ ਜ਼ਿਆਦਾ ਖੂਨ ਵਹਿ ਜਾਣ ਕਾਰਣ ਉਸ ਦੀ ਮੌਤ ਹੋ ਗਈ।ਮ੍ਰਿਤਕਾ ਦਾ ਪਤੀ ਸਰਵਣ ਸਿੰਘ ਜੋ ਕਿ ਪਿਛਲੇ 4-5 ਸਾਲਾਂ ਤੋਂ ਵਿਦੇਸ਼ ਗਿਆ ਹੋਇਆ ਹੈ। ਅਨੂਰੀਤ ਧਾਰੀਵਾਲ ਆਪਣੇ ਬੇਟੇ ਏਕਮ ਨਾਲ ਅਤੇ ਭਰਾ ਗੋਲਡੀ ਜੋ ਅਧਰੰਗ ਦਾ ਸ਼ਿਕਾਰ ਹੈ, ਨਾਲ ਰਹਿੰਦੀ ਸੀ।ਘਟਨਾ ਸਥਾਨ ਤੋਂ ਪੁਲਿਸ ਨੂੰ 32 ਬੋਰ ਦੇ ਰਿਵਾਲਵਰ ਦਾ ਖੋਲ੍ਹ ਮਿਲਿਆ ਹੈ। ਸੂਚਨਾ ਮਿਲਦੇ ਸਾਰ ਹੀ ਪਰਮਪਾਲ ਸਿੰਘ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ, ਐਸ.ਪੀ (ਡੀ) ਅੰਮ੍ਰਿਤਸਰ ਹਰਪਾਲ ਸਿੰਘ, ਸੀ.ਆਈ.ਏ ਸਟਾਫ ਤੋਂ ਰਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਮੌਕੇ ਤੇ ਪੁੱਜ ਗਏ।ਪੁਲਿਸ ਨੇ ਘਰੇਲੂ ਨੌਕਰਾਣੀ ਸਰਬਜੀਤ ਕੌਰ ਰਿੰਪੀ ਦੇ ਬਿਆਨਾਂ ਦੇ ਆਧਾਰ `ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰ: 200, ਧਾਰਾ 302 25/27/54/59 ਅਸਲਾ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media