Tuesday, July 7, 2026

ਹੈਲਥ ਸੈਂਟਰ ਕੋਲ ਚੈਕਿੰਗ ਲਈ ਨਹੀਂ ਆਏ ਕੋਈ ਆਦੇਸ਼………

ਸੰਦੌੜ, 9 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਦੁਕਾਨਾਂ `ਤੇ ਧੜਾਧੜ ਵਿਕ PPN0910201708ਰਹੀਆਂ ਮਿਠਾਈਆਂ ਅਤੇ ਸਬਜੀਆਂ, ਫਲ ਫਰੂਟਾਂ ਤੋਂ ਇਲਾਵਾ ਰੇੜੀਆਂ ਆਦਿ ਤੇ ਵੇਚੇ ਜਾ ਰਹੇ ਫਾਸਟ ਫੂਡ ਲਾਇਲਾਜ ਬਿਮਾਰੀਆਂ ਨੰੂ ਸੱਦਾ ਦੇ ਰਹੇ ਪ੍ਰਤੀਤ ਹੋ ਰਹੇ ਹਨ।ਇਨਾਂ ਗੱਲਾਂ ਦੀਆਂ ਕਸਬੇ ਸੰਦੌੜ ਵਿਖੇ ਬੇਅੰਤ ਉਦਾਹਰਨਾਂ ਗਵਾਹੀਆਂ ਭਰਦੀਆਂ ਸੜਕਾਂ ਦੇ ਕਿਨਾਰਿਆਂ `ਤੇ ਲੱਗੀਆਂ ਰੇਹੜੀਆਂ ਆਮ ਦੇਖੀਆਂ ਜਾ ਸਕਦੀਆਂ ਹਨ।ਸੂਝਵਾਨ ਲੋਕਾਂ ਨੇ ਅਪੀਲ ਕੀਤੀ ਹੈ ਕਿ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ `ਤੇ ਰੋਕ ਲੱਗੇ।
ਜਦੋਂ ਹੈਲਥ ਸੈਂਟਰ ਪੰਜਗਰਾਈਆਂ ਦੇ ਇੰਸਪੈਕਟਰ ਗੁਲਜਾਰ ਖਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਅਜੇ ਤੱਕ ਉਨਾਂ ਕੋਲ ਉਪਰੋਂ ਚੈਕਿੰਗ ਕਰਨ ਦੇ ਕੋਈ ਕੋਈ ਆਦੇਸ਼ ਨਹੀਂ ਆਏ।ਇਸ ਸੰਬੰਧੀ ਆਦੇਸ਼ ਆਉਣ ਉਪਰੰਤ ਚੈਕਿੰਗ ਜਰੂਰ ਕੀਤੀ ਜਾਵੇਗੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply