ਫਾਜ਼ਿਲਕਾ, 21 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਦਾ 35ਵਾਂ ਸਹੁੰ ਚੁੱਕ ਸਮਾਗਮ 22
ਅਕਤੂਬਰ ਐਤਵਾਰ ਨੂੰ ਫਾਜ਼ਿਲਕਾ ਦੇ ਸ਼ਾਹ ਪੈਲੇਸ ਵਿਚ ਅਯੋਜਤ ਕੀਤਾ ਜਾਵੇਗਾ।
ਕਲੱਬ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਵਿਚ ਹੋਣ ਵਾਲੇ ਇਸ ਸਮਾਗਮ ਵਿਚ ਨਵੇਂ ਨਿਯੁੱਕਤ ਪ੍ਰਧਾਨ ਅਸ਼ੋਕ ਵਾਟਸ, ਸਕੱਤਰ ਰਾਜੇਸ਼ ਸ਼ਰਮਾ ਬੰਟੀ, ਖਜ਼ਾਨਚੀ ਅਜੈ ਨਾਰੰਗ, ਪੀ.ਆਰ.ਓ ਰਾਜੇਸ਼ ਗੋਇਲ ਸਮੇਤ ਹੋਰ ਅਹੁੱਦੇਦਾਰਾਂ ਨੂੰ ਉਨਾਂ ਦੇ ਅਹੁੱਦੇ ਦੀ ਸਹੁੰ ਚੁੱਕਵਾਈ ਜਾਵੇਗੀ।ਸਮਗਾਮ ਦੇ ਚੇਅਰਮੈਨ ਸਤੀਸ਼ ਸਚਦੇਵਾ ਨੇ ਦੱਸਿਆ ਕਿ ਇਸ ਸਹੁੰ ਚੁੱਕ ਸਮਾਗਮ ਦੇ ਮੁੱਖ ਮਹਿਮਾਨ ਲਾਇਨਜ਼ 321 ਐਫ.ਕੇ ਜ਼ਿਲਾ ਗਵਰਨਰ ਆਨੰਦ ਸਾਹਨੀ ਚੰਡੀਗੜ ਹੋਣਗੇ।ਜਦਕਿ ਉਪ ਜ਼ਿਲਾ ਗਵਰਨਰ-1 ਬਰਿੰਦਰ ਸਿੰਘ ਸੋਹਲ, ਉਪ ਜ਼ਿਲਾ ਗਵਰਨਰ-2 ਗੋਪਾਲ ਸ਼ਰਮਾ, ਜ਼ਿਲਾ ਕੈਬੀਨੇਟ ਸਕੱਤਰ ਸੰਜੀਵ ਸੂਦ, ਰੀਜਨ ਚੇਅਰਪਰਸਨ ਮਨਪ੍ਰੀਤ ਬਰਾੜ ਹੈਪੀ ਵਿਸ਼ੇਸ਼ ਮਹਿਮਾਨ ਹੋਣਗੇ।ਇਸ ਸਮਗਾਮ ਵਿਚ ਉਪ ਜ਼ਿਲਾ ਗਵਰਨਰ ਗੋਪਾਲ ਸ਼ਰਮਾ ਇਸ ਸਾਲ ਕਲੱਬ ਵਿਚ ਨਵੇਂ ਮੈਂਬਰਾਂ ਨੂੰ ਸਹੁੰ ਚੁੱਕਵਾਉਣਗੇ।ਜਦਕਿ ਉਪ ਜ਼ਿਲਾ ਗਵਰਨਰ ਬਰਿੰਦਰ ਸਿੰਘ ਸੋਹਲ ਨਵੀਂ ਨਿਯੁਕਤ ਟੀਮ ਨੂੰ ਉਨਾਂ ਦੇ ਅਹੁੱਦਿਆਂ ਦੀ ਸਹੁੰ ਚੁੱਕਵਾਉਣਗੇ।ਇਸ ਸਮਾਗਮ ਦੇ ਕੋ-ਚੇਅਰਮੈਨ ਰਾਕੇਸ਼ ਸੇਠੀ ਹੋਣਗੇ, ਜਦਕਿ ਮੰਚ ਸੰਚਾਲਨ ਨਰਿੰਦਰ ਸਚਦੇਵਾ ਅਤੇ ਰਾਜੇਸ਼ ਸ਼ਰਮਾ ਬੰਟੀ ਕਰਨਗੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media