ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਅੱਜ ਦਾ ਦਿਨ ਪੁਲਿਸ ਦੇ ਬਹਾਦਰ ਉਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਦਿਵਸ ਵਜੋਂ ਮਨਾਇਆ ਜਾਂਦਾ ਹ, ਜਿੰਨਾਂ ਆਪਣੇ ਫਰਜਾਂ ਨੂੰ ਅੰਜ਼ਾਮ ਦਿੰਦਿਆਂ ਆਪਣੀਆਂ ਜਾਂਨਾ ਕੁਰਬਾਨ ਕੀਤੀਆਂ।ਇਸ ਇਤਿਹਾਸਕ ਦਿਵਸ ਬਾਰੇ ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਉਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਦਸਿਆ ਕਿ ਹਰ ਸਾਲ 21 ਅਕਤੂਬਰ ਨੂੰ ਦੇਸ਼ ਭਰ ਅੰਦਰ ਉਹਨਾਂ ਅਨੇਕ ਜਾਂਬਾਜ਼ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਦੇ ਕਾਰਨਾਮਿਆਂ ਦੀ ਵੀ ਯਾਦ ਦੁਆਉਂਦੇ ਹਨ।ਜਿਹਨਾਂ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਅੰਦਰੂਨੀ ਅਤੇ ਬਾਹਰੀ ਹਮਲਿਆਂ ਤਂੋ ਬਚਾਉਣ ਲਈ ਆਪਣੇ ਜਾਨਾਂ ਦੀ ਆਹੂਤੀ ਦਿੱਤੀ ।
ਜਿਲਾ ਬਠਿੰਡਾ ਵਿਖੇ ਅੱਤਵਾਦ ਦੌਰਾਨ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਜ਼ਲੀ ਦੇਣ ਲਈ ਜਿਲਾ ਪੱਧਰੀ ਸ਼ਰਧਾਂਜ਼ਲੀ ਸਮਾਗਮ ਪੁਲਿਸ ਲਾਈਨ ਬਠਿੰਡਾ ਵਿਖੇ ਮਨਾਇਆ ਗਿਆ।ਜਿਸ ਵਿਚ ਮਾਨਯੋਗ ਆਈ. ਜੀ. ਬਠਿੰਡਾ ਜੋਨ, ਡਿਪਟੀ ਕਮਿਸ਼ਨਰ ਬਠਿੰਡਾ, ਸਹਾਇਕ ਇੰਸਪੈਕਟਰ ਜਰਨਲ ਸੀ.ਆਈ.ਡੀ ਯੂਨਿਟ ਬਠਿੰਡਾ ਸਮੇਤ ਸਮੂਹ ਸੰਬਧਤ ਅਫਸਰਾਨ, ਰਿਟਾਇਰਡ ਪੁਲਿਸ ਅਫਸਰ/ ਕ੍ਰਮਚਾਰੀ ਅਤੇ 46 ਸ਼ਹੀਦ ਪੁਲਿਸ ਅਫਸਰਾਂ ਦੇ ਪਰਿਵਾਰ ਹਾਜਰ ਹੋਏ।ਮੁਖਵਿੰਦਰ ਸਿੰਘ ਛੀਨਾ, ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਜ਼ੋਨ ਨੇ ਆਪਣੇ ਸ਼ਰਧਾਂਜ਼ਲੀ ਭਾਸ਼ਨ ਦੌਰਾਨ ਕਿਹਾ ਕਿ ਪੰਜਾਬ ਪੁਲਿਸ ਦੇਸ ਦੀ ਸਭ ਤੋ ਵੱਧ ਬਹਾਦਰ ਪੁਲਿਸ ਫੋਰਸਾਂ ਵਿਚੋ ਇਕ ਹੈ ਜਿਸ ਨੇ ਅਣਗਣਿਤ ਕੁਰਬਾਨੀਆ ਦੇਕੇ ਸੂਬੇ ਵਿਚ ਅਮਨ ਤੇ ਸ਼ਾਂਤੀ ਕਾਇਮ ਕੀਤੀ।ਉਹ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਉਹਨਾਂ ਦੀ ਬਹਾਦਰੀ ਲਈ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਸਮੂਹ ਪੁਲਿਸ ਕ੍ਰਮਚਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਫਰਜ ਨਿਭਾਉਂਦਿਆਂ, ਉਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਮਾਰਗ ਦਰਸਨ ਲੈਣ।ਇਸ ਤੋ ਬਾਅਦ ਆਈ.ਜੀ, ਡੀ.ਸੀ ਅਤੇ ਮੇਰੇ ਵਲੋਂ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਜਿਆਦਾਤਰ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਦਾ ਮੋਕਾ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਤਕਲੀਫਾਂ ਦਾ ਨਿਪਟਾਰਾ ਕਰਨ ਲਈ ਸੀਨੀਅਰ ਅਧਿਕਾਰੀਆ ਨੂੰ ਲਿਖ ਕੇ ਭੇਜਣ ਦਾ ਭਰੋਸਾ ਦਿਵਾਇਆ ਗਿਆ ਅਤੇ ਸ਼ਹੀਦ ਪਰਿਵਾਰਾਂ ਨੂੰ ਕਿਹਾ ਕਿ ਉਹ ਉਹਨਾਂ ਦੇ ਫੈਮਲੀ ਮੈਂਬਰ ਹਨ,ਕਿਸੇ ਵੀ ਸਮੇਂ ਉਹ ਆਪਣੀਆਂ ਮੁਸ਼ਕਲਾਂ ਉਹਨਾਂ ਨੂੰ ਕਿਸੇ ਵੀ ਵਕਤ ਮਿਲ ਕੇ ਦਸ ਸਕਦੇ ਹਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media