ਮਲੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਐਨ.ਸੀ.ਆਰ.ਟੀ ਦੇ ਹੋਰ ਪਛੜੇ ਵਰਗਾਂ (ਓ.ਬੀ.ਸੀ) ਦੇ
ਵਿਦਿਆਰਥੀਆਂ ਲਈ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਲਈ ਰਿਜ਼ਰਵੇਸ਼ਨ ਦੀ ਮਨਜ਼ੂਰੀ ਦੇ ਦਿੱਤੀ ਹੈ।ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਨੇ ਟਵਿੱਟਰ `ਤੇ ਜਾਣਕਾਰੀ ਸਾਂਝੀ ਕੀਤੀ।ਕੌਮੀ ਪ੍ਰਤਿਭਾ ਖੋਜ ਪ੍ਰੀਖਿਆ (ਐਨ.ਟੀ.ਐਸ.ਈ) ਦੇ ਦੂਜੇ ਪੜਾਅ (ਕੌਮੀ ਪੱਧਰ) ਵਿੱਚ ਹੁਣ ਓ.ਬੀ.ਸੀ ਦੇ ਕੋਟਾ ਵੀ ਸ਼ਾਮਲ ਹੋਵੇੇਗਾ।ਜੋ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਐਸ.ਸੀ, ਐਸ.ਟੀ ਅਤੇ ਪੀ.ਐਚ ਦੇ ਵਿਦਿਆਰਥੀਆਂ ਲਈ ਰਾਖਵਾਂ ਹੈ।ਰਿਜ਼ਰਵਸ਼ਨ 2019 ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਐਨ.ਟੀ.ਐਸ.ਈ 2018 ਲਈ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।ਸਕਾਲਰਸ਼ਿਪ ਦੀ ਰਕਮ ਵੀ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ 2000/- ਅਤੇ 10ਵੀਂ ਤੇ 12ਵੀਂ ਲਈ 1250/- ਰੁਪਏ ਵਧਾ ਦਿੱਤੀ ਗਈ ਹੈ।ਸਾਲ 1961 ਵਿਚ ਭਾਰਤ ਸਰਕਾਰ ਦੁਆਰਾ ਸਥਾਪਿਤ ਐਨ.ਟੀ.ਐਸ.ਈ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ, ਇਕ ਪ੍ਰੋਜੈਕਟ ਰਿਪੋਰਟ ਅਤੇ ਇੰਟਰਵਿਊ ਦੇ ਆਧਾਰ `ਤੇ ਸਕਾਲਰਸ਼ਿਪਪ ਪ੍ਰਦਾਨ ਕਰਦਾ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media