Tuesday, July 7, 2026

ਖੁਸ਼ਹਾਲੀ ਦੇ ਰਾਖੇ ਰੱਖਣਗੇ ਸਰਕਾਰੀ ਸਕੀਮਾਂ `ਤੇ ਨਜ਼ਰ -ਡਿਪਟੀ ਕਮਿਸ਼ਨਰ

ਜਿਲੇ `ਚ ਲਗਾਏ 223 ਸਾਬਕਾ ਫੌਜੀਆਂ ਨੂੰ ਦਿੱਤਾ ਸਰਕਾਰੀ ਸਕੀਮਾਂ ਦਾ ਪਹਿਰਾ
ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ’ਤੇ ਨਜ਼ਰ ਰੱਖਣ

ACD Systems Digital Imaging
ACD Systems Digital Imaging

ਲਈ ਜਿਲੇ ਵਿਚ ਸਾਬਕਾ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿੰਨਾਂ ਨੂੰ ਖੁਸ਼ਹਾਲੀ ਦੇ ਰਾਖੇ ਦਾ ਨਾਮ ਦਿੱਤਾ ਗਿਆ ਹੈ।ਇਹ ਖੁਸ਼ਹਾਲੀ ਦੇ ਰਾਖੇ ਪਿੰਡਾਂ ਵਿੱਚ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦੀ ਨਜ਼ਰਸਾਨੀ ਰੱਖਣਗੇ ਅਤੇ ਉਸ ਦੀ ਫੀਡ ਬੈਕ ਸਰਕਾਰ ਤੱਕ ਪਹੁੰਚਾਉਣਗੇ।
ਅੱਜ ਇੰਨਾਂ ਰਾਖਿਆਂ ਨਾਲ ਜਿਲਾ ਪ੍ਰੀਸ਼ਦ ਹਾਲ ਵਿੱਚ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਰਕਾਰੀ ਸਕੀਮਾਂ ਦਾ ਲਾਭ ਆਖਰੀ ਵਿਅਕਤੀ ਤੱਕ ਜਰੂਰ ਪਹੁੰਚਣਾ ਚਾਹੀਦਾ ਹੈ ਅਤੇ ਇਸ ਲਈ ਹੀ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਲੋੜੀਂਦੀ ਸਿਖਲਾਈ ਪ੍ਰਦਾਨ ਕਰਕੇ ਪਿੰਡਾਂ ਵਿੱਚ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਤੁਹਾਡਾ ਕੰਮ ਸਰਕਾਰ ਦੀਆਂ ਸਕੀਮਾਂ ਜਿਵੇਂ ਆਟਾ-ਦਾਲ, ਮਿਡ ਡੇ ਮੀਲ, ਅਸ਼ੀਰਵਾਦ, ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦੀ ਦੇਖਰੇਖ ਕਰਨਾ ਹੈ ਅਤੇ ਪਤਾ ਲਗਾਉਣਾ ਹੈ ਕਿ ਇਨਾਂ ਦਾ ਫਾਇਦਾ ਆਮ ਲੋਕਾਂ ਤੱਕ ਬਿਨਾਂ ਰੋਕ-ਟੋਕ ਜਾ ਰਿਹਾ ਹੈ ਜਾਂ ਨਹੀਂ। ਉਨਾਂ ਦੱਸਿਆ ਕਿ ਇਸ ਕੰਮ ਲਈ ਅੰਮਿ੍ਰਤਸਰ ਜਿਲੇ ਵਿੱਚ 223 ਖੁਸ਼ਹਾਲੀ ਦੇ ਰਾਖੇ ਤਾਇਨਾਤ ਕੀਤੇ ਗਏ ਹਨ ਅਤੇ ਇਨਾਂ ਜੀ.ਓ.ਜੀ ਨੂੰ 2 ਤੋਂ 3 ਤੱਕ ਪਿੰਡਾਂ ਦਾ ਚਾਰਜ ਦਿੱਤਾ ਗਿਆ ਹੈ।ਇਹ ਘਰ-ਘਰ ਜਾ ਕੇ ਲੋੜਵੰਦਾਂ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਸਕੀਮਾਂ ਦੀਆਂ ਤੁਰਟੀਆਂ ਵੀ ਸਰਕਾਰ ਤੱਕ ਪੁੱਜਦਾ ਕਰਨਗੇ।
ਉਨਾਂ ਮੀਟਿੰਗ ਵਿੱਚ ਸਬੰਧਤ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਆਪਣੀ ਸਬ ਡਵੀਜਨ ਦੇ ਲਾਭਪਾਤਰੀਆਂ ਦੀਆਂ ਸੂਚੀਆਂ ਜੀ.ਓ.ਜੀ ਨੂੰ ਮੁਹੱਈਆ ਕਰਵਾਉਣ ਤਾਂ ਜੋ ਉਨਾਂ ਦੀ ਵੈਰੀਫਿਕੇਸ਼ਨ ਕਰ ਸਕਣ।
ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਅੰਮਿ੍ਰਤਸਰ, ਨਿਤਿਨ ਸਿੰਗਲਾ ਐਸ.ਡੀ.ਐਮ ਅੰਮਿ੍ਰਤਸਰ-1, ਰਾਜੇਸ਼ ਸ਼ਰਮਾ ਐਸ.ਡੀ.ਐਮ ਅੰਮਿ੍ਰਤਸਰ-2, ਰਜਤ ਓਬਰਾਏ ਐਸ.ਡੀ.ਐਮ ਅਜਨਾਲਾ, ਕਰਨਲ ਅਮਰਬੀਰ ਸਿੰਘ ਚਾਹਲ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ, ਕਰਨਲ ਸਰਬਿੰਦਰ ਸਿੰਘ ਸੰਧੂ ਜਿਲਾ ਇੰਚਾਰਜ ਜੀ.ਓ.ਜੀ, ਲੈ. ਕਰਨਲ ਇਕਬਾਲ ਸਿੰਘ ਸੰਧੂ ਤੋਂ ਇਲਾਵਾ ਖੁਸ਼ਹਾਲੀ ਦੇ ਰਾਖੇ ਵੀ ਮੌਜੂਦ ਸਨ।

Check Also

ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐਸ.ਆਈ.ਆਰ)-2026 ਦੇ ਇਨਿਊਮੇਰੇਸ਼ਨ ਫਾਰਮ ਭਰਨ ‘ਚ ਸਹਿਯੋਗ ਕਰਨ

ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਚੱਲ ਰਹੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ …

Leave a Reply