ਮਾਲੇਰਕੋਟਲਾ (ਸੰਦੌੜ), 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਉਰਦੂ ਅਤੇ ਪੰਜਾਬੀ ਵਿਭਾਗ ਦੇ
ਮੁੱਖੀ ਪ੍ਰੋਫੈਸਰ ਡਾ. ਮੁਹੰਮਦ ਜਮੀਲ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਦੇ ਇਤਿਹਾਸਕ ਪੱਤਰ `ਹਾਅ ਦਾ ਨਾਅਰਾ` ਦਾ ਫਾਰਸੀ ਤੋਂ ਪੰਜਾਬੀ ਭਾਸ਼ਾ ‘ਚ ਅਨੁਵਾਦ ਹੋਣ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇੇ ਵਾਇਸ ਚਾਂਸਲਰ ਪ੍ਰੋਫੈਸਰ ਬੀ. ਐਸ ਘੁੰਮਣ ਵਲੋਂ ਘੁੰਡ ਚੁਕਾਈ ਕੀਤੀ ਗਈ।ਵਾਇਸ ਚਾਂਸਲਰ ਨੇ ਪ੍ਰੋਫੈਸਰ ਡਾ. ਮੁਹੰਮਦ ਜਮੀਲ ਦੇ ਇਸ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਉਸ ਇਤਿਹਾਸਕ ਫਾਰਸੀ ਪੱਤਰ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ ਜੋ ਉਨ੍ਹਾਂ ਨੇ ਉਸ ਵੇਲੇ ਦੇ ਜਾਲਮ ਹੁਕਮਰਾਨਾਂ ਦੇ ਖਿਲਾਫ ਹੱਕ ਦੀ ਅਵਾਜ਼ ਬੁਲੰਦ ਕਰਨ ਲਈ ਲਿਖਿਆ ਸੀ।ਵਾਇਸ ਚਾਂਸਲਰ ਨੇ ਅੱਗੇ ਕਿਹਾ ਕਿ ਜਦੋਂ ਵੀ ਮੁਸਲਿਮ, ਸਿੱਖ ਭਾਈਚਾਰਕ ਸਾਂਝ ਅਤੇ ਇਤਿਹਾਸ ਦੀ ਗੱਲ ਹੋਵੇਗੀ ਤਾਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਵੱਲੋਂ ਲਿਖਿਆ ਗਿਆ ਖਤ ਜੋ ਉਨ੍ਹਾਂ ਨੇ ਸ਼੍ਰੀ ਗੁਰੁ ਗੋਬਿੰਦ ਜੀ ਦੇ ਸਾਹਿਬਜਾਦੀਆਂ ਦੇ ਹੱਕ ਵਿੱਚ ਲਿਖਿਆ ਸੀ ਤਾਂ ਉਸਦਾ ਜਿਕਰ ਉਚੇਚੇ ਸ਼ਬਦਾਂ ਵਿੱਚ ਕੀਤਾ ਜਾਂਦਾ ਰਹੇਗਾ।ਉਨ੍ਹਾਂ ਕਿਹਾ ਕਿ ਸਿੱਖ ਕੋਮ ਹਮੇਸ਼ਾਂ ਨਵਾਬ ਸ਼ੇਰ ਮੁਹੰਮਦ ਖਾਂ ਦੇ ਇਸ ਉਪਰਾਲੇ ਕਰਕੇ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀ ਹਮੇਸ਼ਾਂ ਰਿਣੀ ਰਹੇਗੀ।
ਇਸ ਮੌਕੇ ਪ੍ਰੋਫੈਸਰ ਡਾ. ਮੁਹੰਮਦ ਜਮੀਲ ਨੂੰ ਡੀਨ ਅਕੈਡਮਿਕ ਪ੍ਰੋ. ਇੰਦਰਜੀਤ ਸਿੰਘ ਅਤੇ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਨਿੱਜਰ, ਅਬਦੁਲ ਲਤੀਫ ਥਿੰਦ ਐਸ.ਡੀ.ਐਮ ਮਾਨਸਾ ਅਤੇ ਸੀ.ਈ.ਓ ਪੰਜਾਬ ਵਕਫ ਬੋਰਡ, ਡਾ. ਰੁਬੀਨਾ ਸ਼ਬਨਮ, ਮੁਹੰਮਦ ਇਦਰੀਸ, ਡਾ. ਮੁਹੰਮਦ ਹਬੀਬ, ਡਾ. ਸਲੀਮ ਜੁਬੈਰੀ, ਡਾ. ਨਦੀਮ ਅਹਿਮਦ, ਡਾ. ਮੁਹੰਮਦ ਅਸ਼ਰਫ, ਡਾ. ਮੁਹੰਮਦ ਅਸਲਮ ਅਤੇ ਸਾਲਿਕ ਜਮੀਲ, ਜਮੀਰ ਅਲੀ ਜਮੀਰ ਤੇ ਜ਼ਫਰ ਸਿੱਦੀਕੀ ਨੇ ਮੁਬਾਰਕਬਾਦ ਪੇਸ਼ ਕੀਤੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media