ਜੰਡਿਆਲਾ ਗੁਰੂ, 9 ਨਵੰਬਰ (ਪਮਜਾਬ ਪੋਸਟ- ਹਰਿੰਦਰ ਪਾਲ ਸਿੰਘ) – ਥਾਣਾ ਜੰਡਿਆਲਾ ਗੁਰੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਟਰੇਨਿਗ `ਤੇ ਆਏ ਨਵੇਂ ਡੀ.ਐਸ.ਪੀ ਮਨਿੰਦਰਪਾਲ ਸਿੰਘ ਨੇ ਆਪਣਾ ਨਵਾਂ ਅਹੁੱਦਾ ਸੰਭਾਲ਼ਦੇ ਹੋਏ ਕਿਹਾ ਕਿ ਜ਼ੁਲਮ ਨੂੰ ਖਤਮ ਕਰਨ ਲਈ ਪਬਲਿਕ ਅਤੇ ਪ੍ਰੈਸ ਦੇ ਯੋਗਦਾਨ ਦੀ ਪੁਲਿਸ ਨੂੰ ਬਹੁਤ ਲੋੜ ਹੈ।ਉਨਾਂ ਨੇ ਸਮੂਹ ਨਗਰ ਵਾਸੀਆਂ ਕੋਲੋਂ ਵੀ ਸਹਿਯੋਗ ਮੰਗਿਆ।ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਮੁੱਖ ਮੁਸ਼ਕਿਲਾਂ ਟਰੈਫਿਕ, ਆਟੋ ਰਿਕਸ਼ਾ, ਭੂੰਡ ਆਸ਼ਕ, ਨਜਾਇਜ਼ ਅਲਕੋਹਲ, ਸ਼ਰਾਬ ਆਦਿ ਦੇ ਚੱਲ ਰਹੇ ਨਜਾਇਜ਼ ਕੰਮਾਂ ਨੂੰ ਠੱਲ ਪਾਈ ਜਾਵੇਗੀ ਅਤੇ ਸ਼ਹਿਰ ਵਿਚ ਅਮਨ ਸ਼ਾਂਤੀ ਵਾਲਾ ਮਾਹੌਲ ਪੈਦਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕਿਸੇ ਵੀ ਦਬਾਅ ਹੇਠ ਸ਼ਰਾਰਤੀ ਅਨਸਰਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਡੀ.ਐਸ.ਪੀ ਮਨਿੰਦਰਪਾਲ ਸਿੰਘ ਨੇ ਨਸ਼ੇ ਦੇ ਤਸਕਰਾਂ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੈਰ ਕਨੰਨੀੇ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਗਲਤ ਕੰਮਾਂ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media