ਬਠਿੰਡਾ, 28 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ-ਕਮ-ਪ੍ਰਧਾਨ ਮਾਲਵਾ ਹੈਰੀਟੇਜ ਡਾੳਂਡੇਸ਼ਨ ਦੀਪਰਵਾ ਲਾਕਰਾ ਦੀ ਅਗਵਾਈ ਹੇਠ ਅਜ ਮਾਲਵਾ ਹੈਰੀਟੇਜ ਫਾਉਂਡੇਸ਼ਨ ਦੀ ਮੀਟਿੰਗ ਕੀਤੀ ਗਈ।ਬੈਠਕ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਮਾਲਵਾ ਖੇਤਰ ’ਚ ਸਭਿਆਚਾਰ, ਖੇਡਾਂ, ਸਿੱਖਿਆ ਅਤੇ ਚੰਗੇ ਵਤੀਰੇ ਦਾ ਪ੍ਰਚਾਰ ਕੀਤਾ ਜਾਵੇਗਾ।ਇਸ ਨਾਲ ਹੀ ਵੱਖ-ਵੱਖ ਤਰਾਂ ਦੇ ਪ੍ਰਦੂਸ਼ਨ ਨੂੰ ਘਟਾਉਣ, ਵਾਤਾਵਰਣ ਦੀ ਸੰਭਾਲ ਆਦਿ ਸਬੰਧੀ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਫਾਉਂਡੇਸ਼ਨ ਵਲੋਂ ਬਹੁਮੰਤਵੀ ਸਟੇਡੀਅਮ ਬਠਿੰਡਾ ਦੇ ਟਰੈਕ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਖੇਡਾਂ ਪ੍ਰਤੀ ਵਧੇਰੇ ਜਾਗਰੂਕ ਕੀਤਾ ਜਾ ਸਕੇ।ਇਸੇ ਤਰਾਂ ਸੰਸਥਾ ਦੁਆਰਾ ਸ਼ਹਿਰ ’ਚ ਸਵੱਛ ਭਾਰਤ ਅਭਿਆਨ ਤਹਿਤ ਵੀ ਵੱਡਮੁੱਲਾ ਯੋਗਦਾਨ ਪਾਇਆ ਜਾਵੇਗਾ।ਸੰਸਥਾ ਦੇ ਮੈਂਬਰਾਂ ਨੇ ਕਿਹੀ ਕਿ ਉਹ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਹੋਰ ਵਧੇਰੇ ਚੰਗੇ ਪ੍ਰਦਰਸ਼ਨ ਲਈ ਪ੍ਰੇਰਣਗੇ ਅਤੇ ਹਰ ਸੰਭਵ ਸਹਾਇਤਾ ਦੇਣਗੇ। ਇਸ ਮੌਕੇ ਕਾਰਜਕਾਰੀ ਕਮੇਟੀ ਦੁਆਰਾ ਮੈਂਬਰਾਂ ਦੀ ਨਿਯੁੱਕਤੀ ਕੀਤੀ ਗਈ ਜਿਨਾਂਾ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਸ਼ੇਨਾ ਅਗਰਵਾਲ, ਗੁਰਮੀਤ ਧਾਲੀਵਾਲ, ਮਨਵੀਰ ਬਾਂਸਲ, ਹਰਭਜਨ ਸਿੰਘ, ਵਿਕਰਮਜੀਤ ਗਰਗ ਦਾਰਾ ਆਦਿ ਸ਼ਾਮਲ ਸਨ।ਇਸ ਬੈਠਕ ’ਚ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਆਈ.ਆਰ. ਨਈਯਰ, ਐਮ.ਐਲ ਅਰੋੜਾ, ਪ੍ਰਸ਼ੋਤਮ ਕੁਮਾਰ ਸਿੰਗਲਾ, ਡਾ. ਜੀ.ਐਸ ਨਾਗਪਾਲ, ਗੁਰਮੇਲ ਸਿੰਘ, ਰਾਜਿੰਦਰ ਸਿੰਘ, ਵਿੱਕੀ ਸਿੰਗਲ, ਕੰਵਰਭੀਮ ਸਿੰਘ, ਵਿਕਰਮਜੀਤ ਸਿੰਘ ਬਾਹੀਆ, ਕੇ.ਪੀ.ਐਸ ਬਰਾੜ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media