Wednesday, August 12, 2026

ਨਰਸਿੰਗ ਇੰਸਟੀਚਿਊਟ ਜੈਤੋਸਰਜਾ ਵਲੋ ਵਿਸ਼ਵ ਏਡਜ਼ ਦਿਵਸ `ਤੇ ਜਾਗਰੂਕਤਾ ਸੈਮੀਨਾਰ

ਏਡਜ਼ ਦਾ ਇਲਾਜ ਨਹੀ, ਜਾਗਰੂਕਤਾ ਹੀ ਬਚਾਅ ਹੈ – ਪ੍ਰਿੰਸੀਪਲ ਇੰਦੂ ਚਤਰਵੇਦੀ

PPN0112201702ਬਟਾਲਾ, 1 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਰਾਇਲ ਨਰਸਿੰਗ ਇੰਸਟੀਚਿਊਟ ਆਫ ਨਰਸਿੰਗ ਦਾ ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਦੇਣ ਵਾਸਤੇ ਵਿਸ਼ਸ਼ ਪ੍ਰਸਿਧ ਪਛਾਣ ਬਣਾਈ ਹੋਈ ਹੈ। ਸਮੇ ਸੇਮ ਤੇ ਆਸ ਪਾਸ ਦੇ ਪਿੰਡਾਂ , ਸਰਕਾਰੀ, ਅਰਧ ਸਰਕਾਰੀ, ਸੰਸਥਾਵਾਂ ਵਿਖੇ ਬਰੈਸਟ ਕੈਂਸਰ, ਪੀਲੀਆ, ਸ਼ੁੱਧ ਵਾਤਾਵਰਣ, ਪਾਣੀ ਦੀ ਜਾਗਰੂਕਤਾ ਤੇ ਸਬੰਧਤ ਕੀਤੇ ਕੰਮ ਸਲਾਹੁਣਯੋਗ ਹਨ। ਵਿਸ਼ਵ ਏਡਜ਼ ਦਿਨ ਦੀ ਅਹਿਮੀਅਤ ਸਬੰਧੀ ਸੰਸਥਾ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਰੰੰਧਾਵਾ, ਪ੍ਰਿੰਸੀਪਲ ਸ੍ਰੀਮਤੀ ਇੰਦੂ ਚਤਰਵੇਦੀ ਦੀ ਅਗਵਾਈ ਵਿਚ ਬੀ.ਐਸ.ਸੀ ਨਰਸਿੰਗ ਚੌਥੇ ਸਾਲ ਦੇ ਵਿਦਿਆਰਥੀਆਂ ਵਲੋ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਥ ਦੀ ਖੂਹੀ ਵਿਖੇ ਏਡਜ਼ ਦਿਵਸ਼ ਮਨਾਉਦਿਆਂ, ਸਕੂਲ ਦੇ ਦਸਵੀਂ ਤੋਂ ਬਾਰਵੀ ਤੱਕ ਦੇ ਵਿਦਿਆਰਥੀਆਂ ਨੂੰ ਲਾਇਲਾਜ਼ ਬੀਮਾਰੀ ਏਡਜ਼, ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਦੌਰਾਨ ਚਾਰਟ, ਮਾਡਲ, ਤੇ ਇੰਟਰਨੈਟ ਤੋ ਪ੍ਰਾਪਤ ਵੇਰਵਿਆਂ ਸਮੇਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆ ਨੇ ਦਸਿਆ ਵਿਸ਼ਵ ਪੱਧਰ ਤੇ ਸਿਹਤ ਵਿਗਿਆਨੀ ਖੋਜਾਂ ਵਿਚ ਲੱਗੇ ਹੋਏ ਹਨ, ਪਰ ਕੋਈ ਸਾਰਥਕ ਹੱਲ ਅਜੇ ਤੱਕ ਨਹੀ ਮਿਲੀਆ, ਇਸ ਏਡਜ਼ ਪ੍ਰਤੀ ਜਾਗਰੂਕਤਾ ਇਹੋ ਹੀ ਹੋਵੇਗੀ ਕਿ ਸੰਜ਼ਮ ਤੇ ਸਿਆਣਪ ਦੀ ਸੋਚ ਨੂੰ ਮਨਾਂ ਵਿਚ ਉਜਾਗਰ ਕੀਤਾ ਜਾਵੇ ਤਾਂ ਹੀ ਸਮਾਜ ਨੂੰ ਇਸ ਭਿਆਨਕ ਪ੍ਰਕੋਪ ਤੋ ਬਚਾਇਆ ਜਾ ਸਕਦਾ ਹੈ।ਅਧਿਆਪਕਾ ਸਰਬਜੀਤ ਕੌਰ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਖਾਂਸੀ, ਬੁਖਾਰ, ਭਾਵ ਕਿ ਕੋਈ ਵੀ ਰੋਗ ਠੀਕ ਦਵਾਈਆਂ ਖਾਣ ਦੇ ਬਾਵਜੂਦ ਵੀ ਠੀਕ  ਨਾਂ ਹੋਵੇ ਤਾਂ ਪੂਰੇ ਸਰੀਰ ਦਾ ਚੈਕਅਪ ਕਰਵਾਉਣਾ ਚਾਹੀਦਾ ਹੈ।ਅੱਜ ਦੇ ਦੌਰ ਵਿਚ ਭਾਵੇਂ ਇਸ ਨਾਮੁਰਾਦ ਬਿਮਾਰੀ ਸੰਬੰਧੀ ਪੇਡੂ ਖੇਤਰਾਂ ਵਿਚ ਜਿਆਦਾ ਜਾਗਰੂਕਤਾ ਨਹੀ ਹੈ, ਪਰ ਉਹ ਦਿਨ ਦੂਰ ਨਹੀ ਹੋਵੇਗਾ ਜਦ ਵਿਆਹ ਦੀਆਂ ਰਸਮਾਂ ਤੋ ਪਹਿਲਾਂ ਏਡਜ਼ ਦੇ ਟੈਸਟ ਦੀ ਲੋੜ ਮਹਿਸੂਸ ਹੋਵੇਗੀ। ਇਸ ਦੇ ਬਚਾਅ ਦੇ ਸਬੰਧ ਵਿਚ ਉਨਾਂ ਦਸਿਆ ਕਿ ਡਾਕਟਰੀ ਸਰਿੰਜਾਂ, ਕੰਨਾਂ ਦੇ ਵਿੱਚ ਕਾਂਟੇ ਪਾਊਣ ਵਾਸਤੇ ਮੋਰੀਆਂ, ਮੇਲਿਆਂ ਵਿਚ ਟੈਟੂ ਛਾਪਣ ਵਾਲੇ ਤੋਂ ਸਦਾ ਹੀ ਬਚਣਾ ਚਾਹੀਦਾ ਹੈ, ਜੇਕਰ ਸਮਾਜ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖੇਗਾ ਤਾਂ ਹੀ ਇਸ ਰੋਗ ਦਾ ਖਾਤਮਾ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply