ਬਠਿੰਡਾ, 6 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਵੱਲੋਂ ਢਾਂਚੇ ਦਾ ਵਿਸਤਾਰ ਕਰਦਿਆਂ ਰਾਜਨੀਤਿਕ
ਗਤੀਵਿਧੀਆਂ ਨੂੰ ਵਧਾਉਣ ਅਤੇ ਲੋਕਾਂ ਦੇ ਵਿੱਚ ਪਾਰਟੀ ਦਾ ਰਾਜਨੀਤਕ ਪੱਖ ਰੱਖਣ ਲਈ ਬਠਿੰਡਾ ਤੋਂ ਨੀਲ ਗਰਗ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਸਪੋਕਸਮੈਨ ਨਿਯੁੱਕਤ ਕੀਤਾ ਗਿਆ ਹੈ।ਮਾਲਵਾ ਜ਼ੋਨ 1 ਦੇ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਕਿ ਨੀਲ ਗਰਗ ਅੰਦੋਲਨ ਦੇ ਵਕਤ ਤੋਂ ਜੁੜਿਆ ਤੇ ਪਾਰਟੀ ਦਾ ਫਾਂਉਡਰ ਮੈਂਬਰ ਹੈ।ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿਚ ਨੀਲ ਗਰਗ ਦਾ ਭਰਪੂਰ ਯੋਗਦਾਨ ਰਿਹਾ ਹੈ।ਨੀਲ ਗਰਗ ਦੀ ਇਸ ਨਿਯੁਕਤੀ ਨਾਲ ਜਿਲਾ ਬਠਿੰਡਾ ਹੀ ਨਹੀਂ ਪੂਰੇ ਮਾਲਵੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਤੋਂ ਬਾਅਦ ਨੀਲ ਗਰਗ ਨੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਹਿ ਪ੍ਰਧਾਨ ਅਮਨ ਅਰੋੜਾ ਮਾਲਵਾ ਜੋਨ ਦੇ ਪ੍ਰਧਾਨ ਅਨਿਲ ਠਾਕੁਰ ਹਲਕਾ ਤਲਵੰਡੀ ਸਾਬੋ ਤੋਂਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿੰਮੇਵਾਰੀ ਵਾਲੀ ਜੁੰਮੇਵਾਰ ਨੂੰ ਪੂਰੀ ਤਨਦੇਹੀ ਨਾਲ ਅਦਾ ਕਰਾਂਗਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ, ਮੀਡੀਆ ਇੰਚਾਰਜ ਰਾਕੇਸ਼ ਪੁਰੀ ਕਾਰਪੋਰੇਸ਼ਨ ਪ੍ਰਧਾਨ ਭੁਪਿੰਦਰ ਬਾਂਸਲ, ਮਾਸਟਰ ਜਗਸੀਰ ਸਿੰਘ ਭੁੱਚੋ ਮੰਡੀ ਮੀਤ ਪ੍ਰਧਾਨ ਮਹਿੰਦਰ ਸਿੰਘ ਫੁੱਲੋਮਿਠੀ ਆਪ ਆਗੂ ਪ੍ਰਦੀਪ ਮਿੱਤਲ, ਨਿਕਾ ਰਾਮ, ਨਛੱਤਰ ਸਿੰਘ, ਭੋਲਾ ਸਿੰਘ, ਕੇ.ਸੀ ਬੱਗਾ, ਗੁਰਜੰਟ ਸਿੰਘ ਮਾਹਲ, ਪ੍ਰਦੀਪ ਕਾਲੀਆ, ਵਿਕਰਮ ਕੁਮਾਰ ਲਵਲੀ, ਗਗਨ ਗਲੋਹਤਰਾ, ਸਰਬਜੀਤ ਮਾਹਲ, ਗੋਰਾ ਮਾਹਲ, ਸੁਖਵਿੰਦਰ ਜਵੰਦਾ, ਗੁਰਪਾਲ ਸਿੰਘ ਮਾਹਲ ਸਮੇਤ ਬਠਿੰਡਾ ਜ਼ਿਲ੍ਹੇ ਦੇ ਆਗੂਆਂ ਤੇ ਵਲੰਟੀਅਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਲੀਡਰਸ਼ਿਪ ਦਾ ਦਾ ਧੰਨਵਾਦ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media