Wednesday, March 11, 2026

ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਦੌਰਾਨ ਸਿਆਸੀ ਕਾਨਫ਼ਰੰਸਾਂ `ਤੇ ਮੰਗੀ ਰੋਕ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪ੍ਰਿੰਸੀਪਲ ਬਾਬੂ ਸਿੰਘ ਨੇ ਭੇਜਿਆ ਪੱਤਰ
ਸੰਦੌੜ, 6 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਦੇ ਜਨਰਲ ਸਕੱਤਰ ਪਿ੍ਰੰਸੀਪਲ ਬਾਬੂ ਸਿੰਘ ਨੇ ਸਮੁੱਚੇ PPN0612201705ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸ਼ਹੀਦ ਗੜ੍ਹ ਸ੍ਰੀ ਫ਼ਤਿਹਗੜ੍ਹ ਨੂੰ ਚਿੱਠੀ ਲਿਖ ਕੇ ਹਰ ਸਾਲ ਦੀ ਤਰ੍ਹਾਂ ਸਹੀਦੀ ਸਮਾਗਮ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਅਮਰ ਯਾਦ ਵਿੱਚ ਜੋ ਮਨਾਇਆਂ ਜਾਂਦਾ ਹੈ ਉਸ ਸੰਦਰਭ ਵਿਚ ਸਿਆਸੀ ਕਾਨਫ਼ਰੰਸਾਂ `ਤੇ ਰੋਕ ਲਾਉਣ ਦੀ ਬੇਨਤੀ ਕੀਤੀ ਹੈ।ਇਸ ਸਬੰਧੀ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਉਨਾਂ ਕਿਹਾ ਕਿ ਸਿੱਖ ਕੌਮ ਵਿਚ ਆ ਰਹੀਆਂ ਸਮੱਸਿਆਵਾਂ ਦੇ ਨਿਵਾਰਨ ਲਈ ਉਹ ਆਪਣੇ ਵਿਚਾਰਾਂ ਨੂੰ ਪੱਤਰ ਰਾਹੀ ਸਿੱਖ ਆਗੂਆਂ ਨੰੂ ਸੁਚੇਤ ਕਰਨ ਹਿੱਤ ਬੇਨਤੀ ਕਰਦੇ ਆ ਰਹੇ ਹਨ।ਇਸੇ ਤਹਿਤ ਉਨ੍ਹਾਂ ਇਸ ਪੱਤਰ ਵਿਚ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੋ ਰਹੇ ਸ਼ਹੀਦੀ ਸਮਾਗਮ ਦੌਰਾਨ ਉਸ ਸਮੇਂ ਉਸ ਅਸਥਾਨ ਦਾ ਮਾਹੌਲ ਸ਼ਾਂਤੀ, ਸਤਿਕਾਰ ਅਤੇ ਗੰਭੀਰ ਹੋਣ ਲਈ ਬੇਨਤੀ ਕੀਤੀ ਕਿ ਇਸ ਮਹਾਨ ਸਮਾਗਮ ਦੌਰਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਕੋਈ ਸਿਆਸੀ ਕਾਨਫ਼ਰੰਸ ਨਹੀਂ ਹੋਣੀ ਚਾਹੀਦੀ।ਕਿਉਂਕਿ ਬਾਰ-ਬਾਰ ਯਤਨ ਕਰਨ ਦੇ ਬਾਵਜੂਦ ਵੀ ਇਹਨਾਂ ਸਟੇਜਾਂ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਾਸਤਾਨ ਘੱਟ ਅਤੇ ਸਿਆਸੀ ਦੂਸ਼ਣਬਾਜ਼ੀ ਵੱਧ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਪੱਤਰ ਰਾਹੀਂ ਸੁਝਾਅ ਫਿਰ ਦੁਹਰਾਇਆ ਜਾ ਰਿਹਾ ਹੈ ਕਿ ਇਸ ਅਸਥਾਨ ਤੇ ਕੇਵਲ ਇੱਕੋ ਹੀ ਧਾਰਮਿਕ ਕਾਨਫ਼ਰੰਸ ਹੋਵੇ। ਜਿਸ ਦਾ ਸਾਰਾ ਪ੍ਰਬੰਧ ਸ਼੍ਰਮਣੀ ਕਮੇਟੀ ਕਰੇ ਅਤੇ ਬਾਕੀ ਹਰ ਸਿਆਸੀ ਪਾਰਟੀ ਦੇ ਬੁਲਾਰਿਆਂ ਨੂੰ ਇਸ ਸਟੇਜ ਦੇ ਬੋਲਣ ਦਾ ਸਮਾਂ ਦਿੱਤਾ ਜਾਵੇ, ਪ੍ਰੰਤੂ ਹਰ ਬੁਲਾਰੇ ਲਈ ਇਹ ਪੱਕਾ ਨਿਯਮ ਹੋਵੇ ਕਿ ਉਹ ਕੇਵਲ ਗੁਰਬਾਣੀ ਅਨੁਸਾਰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੱਕ ਹੀ ਸੀਮਤ ਰਹੇ।ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਸਮਾਂ ਹੈ, ਸੋ ਇਸ ਸਬੰਧ ਵਿੱਚ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾ ਸਕਦਾ ਹੈ।ਇਸ ਕਾਰਜ ਲਈ ਟੋਡਰ ਮੱਲ ਹਾਲ ਦੀ ਸਟੇਜ ਨੂੰ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੂਜੀ ਬੇਨਤੀ `ਚ ਜਿਸ ਜਗ੍ਹਾ ਤੇ ਹਰ ਸਾਲ ਗੁਰਦੁਆਰਾ ਸ਼ਹੀਦ ਗੜ੍ਹ ਦੇ ਸਾਹਮਣੇ ਸਟੇਜ ਲਾਈ ਜਾਂਦੀ ਹੈ। ਉਸ ਜਗ੍ਹਾ ਤੇ ਸਿੱਖ ਧਰਮ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਜਾਵੇ। ਜਿਸ ਨੂੰ ਦੇਖ ਕੇ ਸਾਡੀ ਨਵੀਂ ਪਨੀਰੀ ਕੋਈ ਸੇਧ ਲੈ ਸਕੇ।ਇਸ ਦੇ ਨਾਲ ਬਾਹਰੋਂ ਆਈਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਸਮੁੱਚੇ ਸਿੱਖ ਜਗਤ ਦੇ ਵੈਰਾਗਮਈ ਹਿਰਦਿਆਂ ਦੀ ਆਵਾਜ਼ ਨੂੰ ਸੁਣ ਕੇ ਜੇਕਰ ਅਸੀਂ ਅਜਿਹਾ ਵਾਤਾਵਰਨ ਪੈਦਾ ਕਰ ਸਕੀਏ ਤਾਂ ਇਹ ਬਹੁਤ ਪਰਉਪਕਾਰ ਹੋਵੇਗਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply