ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਤਿੰਨ ਵਿਦਿਆਰਥੀ ਪਾਰਥ ਜਮਾਤ ਸੱਤਵੀਂ, ਕੁਵਮ
ਦੇਵਗਨ ਅਤੇ ਰਚਿਤ ਸ਼ਰਮਾ ਜਮਾਤ ਬਾਰ੍ਹਵੀਂ ਅਤੇ ਸਹਾਇਕ ਅਧਿਆਪਕ ਮਿਸ. ਰੇਸ਼ਮ ਸ਼ਰਮਾ ਨੂੰ ਅਟੱਲ ਟਿੰਕਰਿੰਗ ਮੈਰਾਥੋਨ ਫਾਈਨਲ ਮੁਕਾਬਲੇ਼ ਜੋ ਕਿ 15 ਤੋਂ 16 ਦਸੰਬਰ ਨੁੂੰ ਨਵੀਂ ਦਿੱਲੀ ਵਿੱਚ ਹੋ ਰਹੇ ਹਨ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। `ਗਰੇਨ ਸਟੋਰੇਜ ਢੰਗ` ਤੇ ਪੂਰੇ ਭਾਰਤ ਦੇ ਏ.ਟੀ. ਐਲ ਸਕੂਲਾਂ ਦੀਆਂ 700 ਨਾਮਜ਼ਦਗੀਆਂ ਵਿਚੋਂ 100 ਵਧੀਆ ਦਾਖਲਿਆਂ ਨੂੁੰ ਚੁਣਿਆ ਗਿਆ।ਜਿੰਨ੍ਹਾਂ ਵਿਚੋਂ 12ਵਾਂ ਸਥਾਨ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦਾ ਹੈ।ਚੁਣੀ ਹੋਈ ਟੀਮ ਨੁੰ ਮੈਰਿਟ ਸਰਟੀਫਿਕੇਟ ਅਤੇ ਕੈਸ਼ ਇਨਾਮ ਦਿੱਤਾ ਗਿਆ।ਇਸ ਮੌਕੇ ਤੇ ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅਤੇ ਸਕੂਲ ਦੇ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਅਤੇ ਸਹਾਇਕ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਵਧੀਆ ਕਾਰਗੁਜ਼ਾਰੀ ਤੇ ਵਧਾਈ ਦਿੱਤੀ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media