Wednesday, September 30, 2026

ਸੇਵਾ ਮੁਕਤ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਵੰਡੀਆਂ ਵਰਦੀਆਂ

PPN0812201729ਸੰਦੌੜ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਸੇਵਾ ਕੀਤੀ ਗਈ ਹੈ ਸਕੂਲ ਦੇ ਇੰਚਾਰਜ ਲੈਕਚਰਾਰ ਮੁਹੰਮਦ ਇਸਤਿਆਕ ਨੇ ਦੱਸਿਆ ਕਿ ਉਹਨਾਂ ਨੇ ਪੁਰਾਣੇ ਸਕੂਲ ਲਹਿਲ ਲੁਧਿਆਣਾ ਦੇ ਸੇਵਾਮੁਕਤ ਪ੍ਰਿੰਸੀਪਲ ਮੈਡਮ ਹਰਕੇਸ਼ ਕੌਰ ਨੇ ਪੰਜਗਰਾਈਆਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਾਨ ਕਰਕੇ ਸੇਵਾ ਦਾ ਕਾਰਜ ਕੀਤਾ ਹੈ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਅਜਿਹਾ ਕਾਰਜ ਬਹੁਤ ਹੀ ਸਲਾਘਾਯੋਗ ਹੈ ਇਸ ਮੌਕੇ ਲੈਕਚਰਾਰ ਮੁਹੰਮਦ ਇਸਤਿਆਕ,ਮੈਂਬਰ ਪੰਚਾਇਤ ਡਾ. ਈਸ਼ਰਪਾਲ ਸਿੰਘ, ਬਲਜੀਤ ਸਿੰਘ,ਚਰਨ ਸਿੰਘ ਅਤੇ ਸਮਾਜ ਸੇਵੀ ਕਿਸਾਨ ਆਗੂ ਸੁਖਵਿੰਦਰ ਸਿੰਘ ਗਰੇਵਾਲ, ਮਾ.ਜਸਪਾਲ ਸਿੰਘ, ਰਾਜੇਸ਼ ਰਿਖੀ, ਮੁਹੰਮਦ ਇਮਰਾਨ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply