ਚੌਂਕ ਮਹਿਤਾ, 27 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੀਤੇ ਕੁੱਝ ਦਿਨਾਂ ਤੋ ਬਿਆਸ ਅਤੇ ਨੇੜਲੇ ਇਲਾਕਿਆਂ ਵਿੱਚ ਰਾਏ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਟੈਲੀ ਫਿਲਮ ਦੀ ਸ਼ੂਟਿੰਗ ਅੱਜ ਸਮਾਪਤ ਹੋ ਗਈ।ਫਿਲਮ ਦੇ ਪ੍ਰੋਡਿਊਸਰ ਨਰਿੰਦਰ ਰਾਏ ਤੇ ਡਾਇਰੈਕਟਰ ਗੋਬਿੰਦ ਰਾਏ ਨੇ ਦੱਸਿਆ ਕਿ ਇਹ ਫਿਲਮ ਸਮਾਜ ਵਿੱਚ ਫੈਲੀ ਇੱਕ ਵਿਸ਼ੇਸ਼ ਕੁਰੀਤੀ ਨੂੰ ਵਿਲੱਖਣ ਢੰਗ ਨਾਲ ਪੇਸ਼ ਕਰੇਗੀ ਤਾਂ ਜੋ ਨਿਰੋਇਆ ਸਮਾਜ ਸਿਰਜਿਆ ਜਾ ਸਕੇ।ਨਕੋਦਰ ਤੋ ਆਏ ਸਹਾਇਕ ਡਾਇਰੈਕਟਰ ਜਗਦੀਪ ਜੱਗੀ, ਜੋਗਿੰਦਰ ਸਿੰਘ ਮਾਣਾ, ਡਾ. ਸੁਖਜਿੰਦਰ ਰਾਏ ਨੇ ਬਿਆਸ ਦੇ ਵਸਨੀਕਾਂ ਵਲੋਂ ਮਿਲੇ ਅਥਾਹ ਪਿਆਰ ਲਈ ਉਨਾਂ ਦਾ ਧੰਨਵਾਦ ਕੀਤਾ।ਫਿਲਮ ਦੇ ਕਲਾਕਾਰਾਂ ’ਚ ਜਗਰੂਪ ਕੌਰ, ਸਿਮਰਨ ਰਾਜਪੂਤ, ਹਰਜਿੰਦਰ, ਪਰਮਿੰਦਰ ਬਿੱਟੀ, ਲਵਲੀਨ, ਜਸਬੀਰ, ਮਨਪ੍ਰੀਤ, ਪ੍ਰਨੀਤ ਕੌਰ, ਮਨਜੋਤ ਰਾਜਪੂਤ, ਮਹਿਕ ਸਰਮਾ, ਜਤਿੰਦਰਪਾਲ ਟੱਕ, ਵਰਿੰਦਰ ਭੁੱਲਰ, ਬਲਜੀਤ ਭੱਟੀ, ਇੰਦਰ ਰਾਜ, ਜਤਿੰਦਰ, ਗੁਰਨਾਮ ਹੈਪੀ ਆਦਿ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media