ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) – ਸਥਾਨਕ ਪੁਲਿਸ ਲਾਈਨ ਦੇ ਕਾਨਫਰੰਸ ਹਾਲ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਇੰਸਪੈਕਟਰ ਅਮਰੀਕ ਸਿੰਘ, ਏ.ਐਸ.ਆਈ ਹਰਭਜਨ ਸਿੰਘ, ਏ.ਐਸ.ਆਈ ਬੂਟਾ ਸਿੰਘ, ਏ.ਐਸ.ਆਈ ਕੁਲਬੀਰ ਸਿੰਘ ਅਤੇ ਐਚ.ਸੀ ਮਨਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਏ.ਡੀ.ਸੀ.ਪੀ ਸਿਟੀ-2 ਲਖਬੀਰ ਸਿੰਘ ਪੀ.ਪੀ.ਐਸ ਅਤੇ ਏ.ਸੀ.ਪੀ ਸਥਾਨਕ ਸ੍ਰੀਮਤੀ ਰਿਚਾ ਅਗਨੀਹੋਤਰੀ ਪੀ.ਪੀ.ਐਸ ਵਲੋਂ ਸਾਰੇ ਸੇਵਾ ਮੁਕਤ ਹੋਏ ਪਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਰੋਹ ਦੌਰਾਨ ਇੰਨਾਂ ਰਿਟਾਇਡ ਕਰਮਚਾਰੀਆਂ ਨੇ ਪੁਲਿਸ ਵਿਭਾਗ ਵਿੱਚ ਨੌਕਰੀ ਦੌਰਾਨ ਕੀਤੀਆਂ ਪ੍ਰਾਪਤੀਆਂ, ਵਧੀਆ ਕਾਰਗੁਜਾਰੀ ਅਤੇ ਤਜੱਰਬੇ ਵੀ ਸਾਂਝੇ ਕੀਤੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media