Wednesday, October 14, 2026

ਦੇਸ਼ ਭਗਤ ਕਾਮਰੇਡ ਸ਼ਮਸ਼ੇਰ ਸਿੰਘ ਵੇਰਕਾ ਦੀ 8ਵੀਂ ਬਰਸੀ 5 ਜਨਵਰੀ ਨੂੰ

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾੳੂਂਡੇਸ਼ਨ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੇਸ਼ ਭਗਤ ਕਾਮਰੇਡ ਸ਼ਮਸ਼ੇਰ ਸਿੰਘ ਵੇਰਕਾ ਦੀ 8ਵੀਂ ਬਰਸੀ ਵੇਰਕਾ ਵਿਖੇ 5 ਜਨਵਰੀ ਨੂੰ ਸਵੇਰੇ 11 ਵਜੇ ਅਮਰੀਕ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਮਨਾਈ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾੳੂਂਡੇਸ਼ਨ ਦੇ ਪ੍ਰਧਾਨ ਭੁਪੰਦਰ ਸਿੰਘ ਸੰਧੂ, ਸਕੱਤਰ ਬਲਬੀਰ ਸਿੰਘ ਮੂਧਲ ਤੇ ਪ੍ਰੋ. ਬਲਦੇਵ ਸਿੰਘ ਵੇਰਕਾ ਨੇ ਦੱਸਿਆ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਇਹ ਸਮਾਗਮ ਵੇਰਕਾ ਸਕੂਲ ਵਿਖੇ ਹੋਵੇਗਾ।ਜਿਸ ਵਿੱਚ ਦੇਸ਼ ਭਗਤ ਯਾਦਗਾਰ ਜਲੰਧਰ ਦੇ ਆਗੂ ਪਿ੍ਰੰਥੀਪਾਲ ਸਿੰਘ ਮਾੜੀਮੇਘਾ ਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਯਸ਼ਪਾਲ ਝਬਾਲ ਸ਼ਾਮਲ ਹੋਣਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply