Saturday, June 27, 2026

ਡਾ. ਹਰਿਭਜਨ ਪ੍ਰਿਯਦਰਸ਼ੀ ਹੋਏ ਵਿਦਿਆਰਥੀਆਂ ਦੇ ਰੂ-ਬ-ਰੂ

ਮਲੋਟ, 2 ਜਨਵਰੀ (ਪੰਜਾਬ ਪੋਸਟ- ਵਿਜੇ ਗਰਗ) – ਵਿਦਿਆ ਅਤੇ ਸਮਾਜ ਭਲਾਈ ਦੇ ਖੇਤਰ ਜਾਣੀ ਪਛਾਣੀ ਸ਼ਖਸ਼ੀਅਤ ਡਾ. ਹਰਿਭਜਨ ਪ੍ਰਿਯਦਰਸ਼ੀ ਅੱਜ ਗੁਰੂ PPN0201201808ਨਾਨਕ ਕਾਲਜ ਕਿਲਿਆਂਵਾਲੀ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਆਗਾਜ਼ ਮੌਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ।ਗੁਰਮਿੰਦਰ ਜੀਤ ਕੌਰ ਨੇ ਆਏ ਵਿਸ਼ੇਸ਼ ਬੁਲਾਰੇ ਡਾ. ਹਰਿਭਜਨ ਪ੍ਰਿਯਦਰਸ਼ੀ ਦਾ ਕਾਲਜ ਪਹੁੰਚਣ `ਤੇ ਸੁਆਗਤ ਕੀਤਾ।
ਡਾ. ਹਰਿਭਜਨ ਪ੍ਰਿਯਦਰਸ਼ੀ ਨੇ ਐਨ.ਐਸ.ਐਸ ਦੀ ਹੋਂਦ, ਬੁਨਿਆਦ, ਉਦੇਸ਼, ਕਾਰਜਾਂ ਬਾਰੇ ਵਿਦਿਆਰਥੀਆਂ ਨੂੰ ਦਸਿਆ ਅਤੇ ਨਾਲ ਦੀ ਨਾਲ ਆਪਣੀ ਜ਼ਿੰਦਗੀ ਵਿਚੋਂ ਵਿਦਿਆਰਥੀਆਂ ਨੂੰ ਉਦਾਹਰਣਾਂ ਵੀ ਦਿੱਤੀਆਂ ਜਿੰਨ੍ਹਾਂ ਨੂੰ ਵਿਦਿਆਰਥੀਆਂ ਨੇ ਬੜੇ ਧਿਆਨ ਨਾਲ ਸੁਣਿਆ।ਉਨਾਂ ਨੇ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ।ਪ੍ਰੋ. ਰਿਸ਼ੀ ਹਿਰਦੇਪਾਲ ਨੇ ਵਿਦਿਆਰਥੀਆਂ ਨੂੰ ਡਾ. ਹਰਿਭਜਨ ਦੀ ਸਖ਼ਸ਼ੀਅਤ ਅਤੇ ਉਨਾਂ ਦੇ ਸਮਾਜ ਭਲਾਈ ਦੇ ਕੰਮਾਂ ਤੋਂ ਜਾਣੂ ਕਰਵਾਇਆ।ਕਾਲਜ ਸੁਪਰਡੈਂਟ ਰੂਪ ਲਾਲ ਜੀ ਨੇ ਡਾ. ਹਰਿਭਜਨ ਪ੍ਰਿਯਦਰਸ਼ੀ, ਰਿਸ਼ੀ ਹਿਰਦੇਪਾਲ ਦਾ ਧੰਨਵਾਦ ਕਰਦਿਆਂ ਕੈਂਪ ਇੰਚਾਰਜ ਪ੍ਰੋ. ਗੁਰਮਿੰਦਰ ਜੀਤ ਅਤੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਪ੍ਰੋ. ਸੀਮਾ ਗਰਗ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਨਵਜੋਤ ਕੌਰ, ਪ੍ਰੋ. ਪ੍ਰਵੀਨ ਕੁਮਾਰ, ਪ੍ਰੋ. ਜਗਦੇਵ ਸਿੰਘ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪ੍ਰਵਕਤਾ ਰਿਸ਼ੀ ਹਿਰਦੇਪਾਲ ਸਮੇਤ ਹੋਰ ਸਟਾਫ਼ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply