Monday, July 6, 2026

ਗ੍ਰੇਸ ਪਬਲਿਕ ਸਕੂਲ ਦੀ ਤਰਨਪ੍ਰੀਤ ਨੇ ਗੋਲ਼ਡ ਮੈਡਲ ਜਿੱਤਿਆ

ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਗ੍ਰੇਸ ਪਬਲਿਕ ਸਕੂਲ ਜੰਿਡਆਲਾ ਗੁਰੂ ਦੀ ਵਿਦਿਆਰਥੀ ਤਰਨਪ੍ਰੀਤ ਕੌਰ ਨੇ ਅੱਠਵੀ PPN0301201812ਇੰਟਰਨੈਸ਼ਨਲ ਕਰਾਟੇ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ।ਤਰਨਪ੍ਰੀਤ ਨੇ ਕਰਾਟੇ ਪ੍ਰਤਿਯੋਗਤਾ ਵਿੱਚ ਗੋਲ਼ਡ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਤੇ ਕੋਚ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਡਾਇੲਰੈਕਟਰ ਡਾ. ਜੇ. ਐਸ ਰੰਧਾਵਾ ਤੇ ਪਿੰ੍ਰਸੀਪਲ ਰਮਨਜੀਤ ਕੌਰ ਰੰਧਾਵਾ ਨੇ ਤਰਨਪ੍ਰੀਤ ਨੂੰ ਵਧਾਈ ਦਿੰਦੇ ਹੋਏ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।ਉਹਨਾਂ ਕਿਹਾ ਕਿ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਸਪੋਰਟਸ ਵਿੱਚ ਵੀ ਭਾਗ ਲ਼ੈਣਾ ਚਾਹੀਦਾ ਹੈ ਤਾਂ ਜੋ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਵੀ ਹੋ ਸਕੇ।ਸਕੂਲ ਪਹੁੰਚਣ `ਤੇ ਤਰਨਪ੍ਰੀਤ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply