ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਸਕੱਤਰ ਅਨੁਸਾਰ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜ਼ਾ) 24 ਤੋਂ 31 ਜਨਵਰੀ ਤੱਕ ਬੰਦ ਰਹੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਅੰਮ੍ਰਿਤਸਰ ਨੇ ਦੱਸਿਆ ਕਿ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜ਼ਾ) ਦੀ ਮੁਰੰਮਤ, ਸਾਫ ਸਫਾਈ ਅਤੇ ਤਕਨੀਕੀ ਕੰਮ ਚੱਲ ਰਿਹਾ ਹੈ, ਜਿਸ ਕਰਕੇ ਆਮ ਲਈ ਕੇਂਦਰ ਇੱਕ ਹਫਤੇ ਲਈ ਬੰਦ ਰਹੇਗਾ, ਜਦਕਿ ਇਸ ਸਮੇਂ ਦੌਰਾਨ ਵਿਰਾਸਤੀ ਮਾਰਗ ਦਾ ਲਾਂਘਾ ਉਸੇ ਤਰ੍ਹਾਂ ਸੈਲਾਨੀਆਂ ਲਈ ਖੁੱਲਾ ਰਹੇਗਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media