ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਵਸ ਅਤੇ ਮਾਘੀ ਲੋਹੜੀ ਨੂੰ ਸਮਰਪਿਤ
ਮਹੁੱਲਾ ਨਿਵਾਸੀਆਂ ਨੇ ਕਿਲ੍ਹਾ ਰੋਡ ’ਤੇ ਛੋਲੇ ਪੁਰੀਆਂ ਦਾ ਲੰਗਰ ਲਗਾਇਆ ਗਿਆ।ਕਿਲ੍ਹਾ ਰੋਡ ਮਹੁੱਲਾ ਤੇਲੀਆਂ ਵਾਲਾ ਰਹਿਣ ਵਾਲੇ ਸਮੂਹ ਨਿਵਾਸੀਆਂ ਵਲੋਂ ਲੰਗਰ ਤਿਆਰ ਕਰਨ ਅਤੇ ਵਰਤਾਉਣ ’ਚ ਭਾਗ ਲਿਆ ਗਿਆ।ਇਸ ਮੌਕੇ ਭਾਈ ਘਨੱਈਆ ਸੇਵਕ ਦਲ, ਭਾਈ ਰਣਜੀਤ ਗੱਤਕਾ ਅਖਾੜਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰਾਂ ਨੇ ਸ਼ੁਭ ਕੰਮ ’ਚ ਭਾਗ ਲਿਆ।ਗੁਰਇੰਦਰ ਸਿੰਘ ਬੱਬੂ, ਪਿ੍ਰਤਪਾਲ ਸਿੰਘ ਪਾਲੀ, ਪ੍ਰੀਤਮ ਸਿੰਘ ਸਾਹਨੀ, ਗੁਰਿੰਦਰਜੀਤ ਸਿੰਘ ਡਿੰਪੀ, ਸੁਖਬੀਰ ਸਿੰਘ ਆਦਿ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ।ਲੰਗਰ ਵਰਤਾਉਣ ਤੋਂ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media