ਮਾਲੇਰਕੋਟਲਾ, 28 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਦੇ ਯੁੱਗ ਅੰਦਰ ਜਿਥੇ ਲੜਕੀਆਂ ਹਰੇਕ ਖੇਤਰ ‘ਚ ਲੜਕਿਆਂ ਨੂੰ ਪਛਾੜ ਕੇ ਅੱਗੇ
ਨਿੱਕਲ ਰਹੀਆਂ ਹਨ ਉਥੇ ਹਾਅ-ਦਾ-ਨਾਅਰਾ ਦੀ ਪਵਿੱਤਰ ਧਰਤੀ ‘ਤੇ ਜਨਮੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਜੀਓਲਜੀ ਵਿਸ਼ੇ ‘ਚ ਪੀ.ਐਚ.ਡੀ ਕਰ ਰਹੀ ਮਾਲੇਰਕੋਟਲਾ ਦੀ ਇੱਕ ਹੋਣਹਾਰ ਧੀਅ ਮਿਸ: ਸ਼ਬਾਨਾ ਨੇ ਵੱਖ-ਵੱਖ ਖੇਤਰਾਂ ਅੰਦਰ ਆਪਣੀ ਮਿਹਨਤ ਤੇ ਲਗਨ ਨਾਲ ਸ਼ਾਨਾਮਤੀ ਪ੍ਰਾਪਤੀਆਂ ਕਰਕੇ ਜਿਥੇ ਮਾਲੇਰਕੋਟਲੇ ਦਾ ਨਾਂ ਹੋਰ ਉੱਚਾ ਕੀਤਾ ਹੈ ਉਥੇ ਮਿਸ: ਸ਼ਬਾਨਾਂ ਦੀਆਂ ਪ੍ਰਾਪਤੀਆਂ ਉਨਾਂ ਲੋਕਾਂ ਲਈ ਇੱਕ ਮਿਸਾਲ ਹਨ ਜਿਹੜੇ ਆਪਣੀ ਪਿਛੜੀ ਹੋਈ ਸੋਚ ਕਾਰਨ ਲੜਕੀਆਂ ਨੂੰ ਉੱਚ ਵਿਦਿਆਂ ਦੇਣ ਤੋਂ ਵਾਂਝਾ ਰੱਖਦੇ ਹਨ। ਪਰਿਵਰਤਣ ਮੁਹਿੰਮ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਜਥੇਬੰਦੀ ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਵੱਲੋਂ ਲੰਘੇ ਦਿਨੀ ਧੂਰੀ ਵਿਖੇ ਆਯੋਜਿਤ ਇੱਕ ਸਨਮਾਨ ਸਮਾਗਮ ਦੌਰਾਨ ਮਾਲੇਰਕੋਟਲਾ ਦੀ ਮਿਸ: ਸ਼ਬਾਨਾਂ ਸਮੇਤ ਪੰਜਾਬ ਦੀਆਂ ਉਨਾਂ 21 ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾਂ ਨੇ ਸਾਲ 2017 ਦੌਰਾਨ ਪੰਜਾਬ ਸੂਬੇ ਅੰਦਰ ਵੱਖ-ਵੱਖ ਖੇਤਰਾਂ ‘ਚ ਸ਼ਾਨਾਮਤੀ ਮੱਲਾਂ ਮਾਰੀਆਂ ਸਨ।‘ਧੀਅ ਪੰਜਾਬ ਦੀ’ ਐਵਾਰਡ ਨਾਲ ਸਨਮਾਨੀ ਗਈ ਮਿਸ: ਸ਼ਬਾਨਾ ਪੰਜਾਬ ਵਕਫ ਬੋਰਡ ਅਧੀਨ ਚੱਲ ਰਹੇ ਵਕਫ ਕੈਰੀਅਰ ਐਂਡ ਗਾਈਡੈਂਸ ਸੈਂਟਰ ‘ਚ ਬਤੌਰ ਕੌਂਸਲਰ ਵੱਜੋਂ ਵੱਖ-ਵੱਖ ਸਕੂਲਾਂ ‘ਚ ਵਿਦਿਆਰਥੀਆਂ ਨੂੰ ਕੈਰੀਅਰ ਲਈ ਗਾਈਡੈਂਸ ਦੇ ਕੇ ਜਿਥੇ ਵਿਦਿਆਰਥੀਆਂ ਨੂੰ ਇੱਕ ਨਵੀਂ ਸੇਧ ਦੇ ਰਹੇ ਹਨ ਉਥੇ ਮਿਸ: ਸ਼ਬਾਨਾਂ ਨੇ ਸੈਕਸ਼ੂਅਲ ਟਰਾਂਸਮਿਟਡ ਡਿਸਏਜਜ਼ ਅਤੇ ਹੈਲਥ ‘ਤੇ ਵੀ ਕਾਫੀ ਰਿਸਰਚ ਕੀਤੀ ਹੈ, ਜਿਸ ਦੀ ਰਿਸਰਚ ਰਿਪੋਰਟ ਨੂੰ ਫਿਜੀਓਲਜੀ ਮਾਹਿਰਾਂ ਵੱਲੋਂ ਭਰਵਾਂ ਹੂੰਗਾਰਾ ਮਿਲਿਆ ਹੈ।ਧੂਰੀ ਵਿਖੇ ਆਯੋਜਿਤ ਸਨਮਾਨ ਸਮਾਗਮ ਦੌਰਾਨ ਮਿਸ਼: ਸ਼ਬਾਨਾ ਦੇ ਸਨਮਾਨ ਮੌਕੇ ਉਸ ਦੇ ਨਾਲ ਪਿਤਾ ਮੁਹੰਮਦ ਯੂਨਸ ਅਤੇ ਮਾਤਾ ਹਾਜ਼ਰਾ ਬੇਗਮ ਵੀ ਮੌਜੂਦ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media