Sunday, February 1, 2026

ਖਾਲਸਾ ਕਾਲਜ ਚਵਿੰਡਾ ਦੇਵੀ `ਚ ਮਹਾਨ ਜੀਵ ਵਿਗਿਆਨੀ ਬਾਰੇ ਪ੍ਰੋਗਰਾਮ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਯੂਨਿਟ ਦੇ PPN1602201812ਵਿਦਿਆਰਥੀਆਂ ਵੱਲੋਂ ਇੰਗਲੈਂਡ ਦੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਆਰੰਭਤਾ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਸਮੂਹ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਕਿ ਕਿਵੇਂ ਡਾਰਵਿਨ ਦੀਆਂ ਖੋਜਾਂ ਅਤੇ ਸਿਧਾਂਤਾ ਨੇ ਪੂਰੀ ਮਨੁੱਖਤਾ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਿਵੇਂ ਡਾਰਵਿਨ ਨੇ ਸਦੀਆਂ ਤੋਂ ਪ੍ਰਚਾਰੀਆਂ ਜਾਦੀਆਂ ਖੋਖਲੀਆਂ ਧਾਰਨਾਂਵਾ ਨੂੰ ਤੋੜ ਕੇ ਇੱਕ ਵਿੱਲਖਣ ਸਿਧਾਂਤ ਦਾ ਨਿਰਮਾਣ ਕੀਤਾ।ਐਨ.ਐਸ.ਐਸ ਯੂਨਿਟ ਦੇ ਵਲੰਟੀਅਰਾਂ ਵੱਲੋਂ ਡਾਰਵਿਨ ਦੀਆਂ ਵੱਖ-ਵੱਖ ਸੰਸਾਰ ਪ੍ਰਸਿੱਧ ਧਾਰਨਾਂਵਾ ’ਤੇ ਇਕ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਗਿਆ ਅਤੇ ਇਸ ਮੌਕੇ ਤੇ ਐਨ. ਐਸ. ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਡਾਰਵਿਨ ਖੋਜਾਂ ਅਤੇ ਸਿਧਾਂਤ ਵਿਸ਼ੇ ਉੱਤੇ ਲੇਖ ਰਚਨਾ ਵੀ ਕੀਤੀ।
ਇਸ ਮੌਕੇ ਆਪਣੇ ਭਾਸ਼ਣ ’ਚ ਕਾਲਜ ਐਨ.ਐਸ.ਐਸ ਯੂਨਿਟ ਦੇ ਇੰਚਾਰਜ ਪ੍ਰੋ. ਰਣਪ੍ਰੀਤ ਸਿੰਘ ਨੇ ਵਲੰਟੀਅਰਾਂ ਨੂੰ ਦੱਸਿਆ ਕਿ ਕਿਵੇਂ ਡਾਰਵਿਨ ਨੇ ਮਨੁੱਖੀ ਸੂਝ-ਬੂਝ ਤੋਂ ਅਗਿਆਨਤਾ ਅਤੇ ਅੰਧ ਵਿਸ਼ਵਾਸ ਨੂੰ ਦੂਰ ਕਰਕੇ ਮਾਨਵ ਸੂਝ ਨੂੰ ਵਿਗਿਆਨ ਦੇ ਚਾਨਣ ਨਾਲ ਰੌਸ਼ਨ ਕੀਤਾ।ਜਿਸ ਲਈ ਡਾਰਵਿਨ ਨੂੰ ਅੱਜ ਵੀ ਸ਼ਿਦੱਤ ਨਾਲ ਯਾਦ ਕੀਤਾ ਜਾਂਦਾ ਹੈ।ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਰਹੇ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …

Leave a Reply