Friday, November 22, 2024

ਰੈਡ ਆਰਟਸ ਪੰਜਾਬ ਨੇ ਖਾਲਸਾ ਕਾਲਜ ਲਾਅ `ਚ ਖੇਡਿਆ ਨਾਟਕ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਲਾਅ ਵਿਖੇ ਰੈਡ ਆਰਟਸ ਪੰਜਾਬ ਦੀ PPN1602201813ਟੀਮ ਵੱਲੋਂ ਦੀਪ-ਜਸਦੀਪ ਦੇ ਲਿਖੇ ਨੁਕੜ ਨਾਟਕ ‘ਵੈਹਿੰਗੀ’ ਦਾ ਮੰਚਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖੇਡੇ ਨਾਟਕ ‘ਵੈੈਹਿੰਗੀ’ ਰਾਹੀਂ ਅੱਜ ਦੇ ਨੌਜਵਾਨ ਨੂੰ ਇਕ ਅਧਿਆਪਕ ਪ੍ਰਤੀ ਸਤਿਕਾਰ ਬਣਾਏ ਰੱਖਣ ਲਈ ਪ੍ਰੇਰਿਆ ਗਿਆ ਅਤੇ ਵਿਦਿਆ ਦੀ ਮਹੱਹਤਾ ਬਾਰੇ ਵੀ ਦੱਸਿਆ ਗਿਆ।
ਪ੍ਰਿੰ: ਜਸਪਾਲ ਸਿੰਘ ਨੇ ਅਧਿਆਪਕ ਦੇ ਮਾਣ-ਸਨਮਾਨ ਦੀ ਗੱਲ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਜਿੱਥੇ ਆਪਣੇ ਮਾਤਾ-ਪਿਤਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ, ਉਥੇ ਉਸਨੂੰ ਆਪਣੇ ਅਧਿਆਪਕ ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਦੀ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਕਿਉਂਕਿ ਸਮਾਜ ’ਚ ਸਹੀ ਦਿਸ਼ਾ ਪ੍ਰਦਾਨ ਕਰਨ ’ਚ ਇਕ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ ਅਤੇ ਵਿਦਿਆਰਥੀ ਨੂੰ ਸਫ਼ਲ ਜੀਵਨ ਬਤੀਤ ਕਰਨ ਅਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਜੋ ਵਿੱਦਿਅਕ ਸੰਸਥਾਵਾਂ ’ਚ ਉਨ੍ਹਾਂ ਲਈ ਸਹੀ ਅਤੇ ਉਚਿੱਤ ਮਾਰਗ ਦੀ ਚੋਣ ਕਰਨ ਲਈ ਜਦੋਂ-ਜਹਿਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਪਦੇਸ਼ਾਂ ਰਾਹੀਂ ਅੱਜ ਕਈ ਵਿਦਿਆਰਥੀਆਂ ਉਚ ਅਹੁੱਦਿਆਂ ਅਤੇ ਆਪਣੇ ਉਚ ਕਾਰੋਬਾਰੀ ਵਜੋਂ ਉਭਰ ਰਹੇ ਹਨ।
ਇਸ ਨਾਟਕ ਨੂੰ ਦੀਪਕ ਨਾਵਿਜ, ਰਸਾਵੀਰ ਦੁੱਖ ਅਤੇ ਹਰਜਿੰਦਰ ਜੋਤੀ ਨੇ ਖੇਡਿਆ। ਇਸ ਮੌਕੇ ਕਾਲਜ ਦੇ ਸਟਾਫ ਮੈਂਬਰ ਡਾ. ਸ਼ਮਸ਼ੇਰ ਸਿੰਘ, ਅਸਿਸਟੈਂਟ ਪ੍ਰੋਫੈਸਰ ਅਤੇ ਡੀਨ, ਡਾ. ਅਰਨੀਤ ਕੌਰ, ਡਾ. ਕੋਮਲ ਕ੍ਰਿਸ਼ਨ ਮਹਿਤਾ, ਡਾ. ਹਰਪ੍ਰੀਤ ਕੌਰ, ਪ੍ਰੋ. ਸੀਮਾ ਰਾਣੀ, ਪ੍ਰੋ. ਜਸਕਿਰਨਬੀਰ ਕੌਰ, ਡਾ. ਰਮਨਦੀਪ ਕੌਰ, ਪ੍ਰੋ. ਸੁਖਮਨਪ੍ਰੀਤ ਕੌਰ, ਪ੍ਰੋ ਅਨੀਤਾ ਸ਼ਰਮਾ, ਪ੍ਰੋ ਹਰਕੰਵਲ ਕੌਰ ਆਦਿ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply