Monday, October 12, 2026

ਮੁਫ਼ਤ ਆਯੁਰਵੈਦਿਕ ਮੈਡੀਕਲ ਚੈਂਕਅੱਪ ਕੈਂਪ ਦੌਰਾਨ 130 ਮਰੀਜ਼ਾਂ ਦਾ ਚੈਕਅੱਪ

ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਬਾਬਾ ਸੰਤੂ PPN1702201813ਸਿੰਘ ਧਰਮਸਾਲਾ ਦੀ ਤਰਫੋਂ ਧੋਬੀਆਣਾ ਬਸਤੀ ਵਿੱਚ ਸਥਿਤ ਗੁਰਦੁਆਰਾ ਸਾਹਿਬ ਨਾਨਕ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਵੇਰੇ 9 ਵਜੇ ਤੋਂ ਸ਼ਾਮ ਤੱਕ ਮੁਫ਼ਤ ਆਯੁਰਵੈਦਿਕ ਮੈਡੀਕਲ ਚੈਂਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਜਿਲ੍ਹਾ ਯੂਨਾਨੀ ਅਫ਼ਸਰ ਡਾ: ਮਨੀਸ਼ ਅਗਰਵਾਲ ਦੀ ਦੇਖ ਰੇਖ ਵਿੱਚ ਡਾ: ਸੋਨੀਆ ਜੈਨ ਅਤੇ ਡਾ: ਮਮਤਾ ਗੁਪਤਾ ਨੇ 130 ਮਰੀਜ਼ਾਂ ਦਾ ਚੈਕਅੱਪ ਕਰਨ ਉਪਰੰਤ ਉਨ੍ਹਾਂ ਨੂੰ ਦਵਾਈਆਂ ਮੁਫ਼ਤ ਵਿੱਚ ਜਰੂਰਤਮੰਦਾਂ ਨੂੰ ਵੰਡੀਆਂ।ਡਾ: ਸੋਨੀਆ ਜੈਨ ਨੇ ਦੱਸਿਆ ਕਿ ਆਯੁਰਵੈਦਿਕ ਦਵਾਈਆਂ ਦੇ ਲਾਭਾਂ ਬਾਰੇ ਵਿਸਥਾਰ ਭਰਪੂਰ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਅਗਰ ਆਪ ਤੰਦਰੁਸਤੀ ਸਿਹਤ ਜੀਣਾ ਹੈ ਤਾਂ ਆਯੁਰਵੈਦਿਕ ਦਵਾਈਆਂ ਦਾ ਪ੍ਰਯੋਗ ਕਰੇ।ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਦਵਾਈਆਂ ਨਾਲ ਕਈ ਬੀਮਾਰੀਆਂ ਦਾ ਇਲਾਜ ਸੰਭਵ ਹੈ। ਡਾ: ਸੋਨੀਆ ਨੇ ਆਪਣੇ ਜੀਵਨ ਵਿੱਚ ਯੋਗ ਦਾ ਇਸਤੇਮਾਲ ਕਰਨ ਬਾਰੇ ਵੀ ਜੋਰ ਪਾਇਆ।ਤੰਦਰੁਸਤੀ ਸਿਹਤ ਜੀਣ ਲਈ ਉਨ੍ਹਾਂ ਨੇ ਕਈ ਨੁਕਤੇ ਵੀ ਮਰੀਜ਼ਾਂ ਨਾਲ ਸਾਂਝੇ ਕੀਤੇ।ਇਸ ਮੌਕੇ ਉਪਵੈਦ ਜਗਜੀਤ ਰਾਏ ਤੋਂ ਇਲਾਵਾ ਹੋਰ ਵੀ ਕਈ ਸਿਹਤ ਕਰਮਚਾਰੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply