ਮੋਹਾਲੀ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਆਰੀਅਨਜ਼ ਗਰੁੱਪ ਰਾਜਪੁਰਾ, ਆਦੇਸ਼ ਗਰੁੱਪ ਘੜੂਆਂ ਅਤੇ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਲਾਲੜੂ ਦਾ ਜਾਇੰਟ ਮੇਗਾ ਜਾਬ ਫੈਸਟ 22 ਫਰਵਰੀ ਨੂੰ ਪੀਟੀ.ਯੂ ਕੈਂਪਸ ਇੰਡਸਟਰਅਅਲ ਏਰੀਆ ਫੇਜ਼-7 ਮੋਹਾਲੀ ਵਿੱਚ ਲੱਗੇਗਾ।ਪੰਜਾਬ ਸਰਕਾਰ ਨੇ ਜੋ ਵਿਦਿਆਰਥੀ ਹੁਣ ਤੱਕ ਘਰ-ਘਰ ਰੋਜਗਾਰ ਪੋਰਟਲ ਉਤੇ ਰਜਿਸਟਰਡ ਨਹੀਂ ਹੋਏ ਹਨ, ਉਨ੍ਹਾਂ ਨੂੰ ਵੀ ਆਨ ਦ ਸਪਾਟ ਰਜਿਸਟਰੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਹੈ ਤਾਂਕਿ ਕੋਈ ਵੀ ਇਸ ਮੌਕੇ ਤੋਂ ਵੰਚਿਤ ਨਾ ਰਹੇ।ਪੰਜਾਬ ਦੇ ਤਕਨੀਕੀ ਸ਼ਿਖਿਆ ਮੰਤਰੀ ਚਰਨਜੀਤ ਚੰਨੀ ਇਸ ਫੈਸਟ ਵਿਚ ਮੁੱਖ ਮਹਿਮਾਨ ਹੋਣਗੇ।ਆਰੀਅਨਜ਼ ਗਰੁੱਪ ਵਲੋਂ ਡਾ. ਅੰਸ਼ੁ ਕਟਾਰੀਆ, ਯੂਨੀਵਰਸਲ ਵਲੋਂ ਡਾ. ਗੁਰਪ੍ਰੀਤ ਸਿੰਘ ਅਤੇ ਆਦੇਸ਼ ਵਲੋਂ ਗੁਰਫਤੇਹ ਸਿੰਘ ਨੇ ਦੱਸਿਆ ਕਿ ਉਤਰੀ ਭਾਰਤ ਦੀਆਂ 25-30 ਕੰਪਨੀਆਂ 500 ਨੌਕਰੀਆਂ ਲਈ ਭਰਤੀ ਕਰਨਗੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …