176 ਲੜਕੇ-ਲੜਕੀਆਂ ਦੀ ਵੱਖ-ਵੱਖ ਕੰਪਨੀਆਂ `ਚ ਹੋਈ ਪਲੇਸਮੈਂਟ
ਪਠਾਨਕੋਟ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ
ਆਖਿਆ ਹੈ ਕਿ ਸਥਾਨਕ ਆਈ.ਟੀ.ਆਈ (ਲੜਕੇ) ਵਿਖੇ ਲਗਾਏ ਦੁਸਰੇ ਸੂਬਾ ਪੱਧਰੀ ਰੋਜਗਾਰ ਮੇਲੇ ਦੇ ਸ਼ੁਭਆਰੰਭ ਮਗਰੋਂ ਜ਼ਿਲ੍ਹਾ ਪਠਾਨਕੋਟ ਵਿੱਚ ਬਹੁ-ਤਕਨੀਕੀ ਕਾਲਜ ਖੋਲਿਆ ਜਾਵੇਗਾ ਤਾਂ ਜੋ ਵਿਦਿਆਰਥੀ ਜ਼ਿਲ੍ਹੇ ਅੰਦਰ ਹੀ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਭੋਆ ਵਿੱਚ ਮਲਟੀਪਰਪਜ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਖੋਲਿਆ ਜਾਵੇਗਾ।ਉਨਾਂ ਕਿਹਾ ਕਿ ਸੂਬੇ ਵਿਚ ਪੰਜਾਬ ਸਰਕਾਰ ਦੇ ਉੱਦਮ ਸਦਕਾ ਪਹਿਲੀ ਵਾਰ ਹੋਇਆ ਹੈ ਕਿ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਵਿਚ ਜਾ ਕੇ ਨੌਕਰੀ ਮੇਲੇ ਲਗਾ ਕੇ ਰੁਜ਼ਗਾਰ ਦੇ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਸਮੇਂ ਅਮਿਤ ਵਿਜ ਹਲਕਾ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਹਲਕਾ ਵਿਧਾਇਕ ਭੋਆ, ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ, ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ, ਰੁਪਿੰਦਰ ਸਿੰਘ ਸਦਰਾਓ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ, ਮਨਿੰਦਰਪਾਲ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ, ਹਰੀਸ਼ ਮੋਹਣ ਪਿ੍ਰੰਸੀਪਲ ਆਈ.ਟੀ.ਆਈ (ਲੜਕੇ) ਅਤੇ ਹੋਰ ਵਿਭਾਗੀ ਅਧਿਕਾਰੀ ਅਤੇ ਰਾਜਨੀਤਿਕ ਪੱਤਵੰਤੇ ਹਾਜ਼ਰ ਸਨ।
ਆਈ.ਟੀ.ਆਈ ਲੜਕੇ ਵਿੱਚ ਲਗਾਏ ਸੂਬਾ ਪੱਧਰੀ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਉਪਰੰਤ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਜ ਭਰ ਵਿਚ ਰੋਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ ਜਿਸ ਵਿਚ ਬੇਰੁਜ਼ਗਾਰਾਂ ਨੂੰ ਵੱਖ-ਵੱਖ ਕੰਪਨੀਆਂ ਵਿਚ ਰੋਜਗਾਰ ਪ੍ਰਦਾਨ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਨੋਕਰੀ’ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਲਗਾਤਾਰ ਰੋਜਗਾਰ ਮੇਲੇ ਲਗਾਏ ਜਾਣਗੇ, ਜਿਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਸੰਬੋਧਨ ਦੋਰਾਨ ਕਿਹਾ ਕਿ ਉਨ੍ਹਾਂ ਇਸ ਮੋਕੇ ਤੇ ਆਈ.ਟੀ.ਆਈ ਵਿਖੇ ਮਲਟੀਪਰਪਜ ਹਾਲ ਤਿਆਰ ਕਰਨ ਲਈ 50 ਲੱਖ ਰੁਪਏ ਦੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ।ਉਨ੍ਹਾਂ ਕਿਹਾ ਕਿ ਬਮਿਆਲ ਵਿਖੇ ਚਲ ਰਹੇ ਆਈ.ਟੀ.ਆਈ ਕਾਲਜ ਦੇ ਟ੍ਰੇਨਿੰਗ ਦੇ ਮਿਆਰ ਨੂੰ ਉੱਚਾ ਚੁੱਕਣ ਲਈ 50 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਿਕ 2500 ਰੁਪਏ ਬੇਰੋਜਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਉਸ ਨੂੰ ਵੀ ਸਰਕਾਰ ਪੂਰਾ ਕਰਨ ਜਾ ਰਹੀ ਹੈ।ਜਿਸ ਅਨੁਸਾਰ ਬਣਾਈ ਗਈ ਸਕੀਮ ਤਹਿਤ ਬੇਰੋਜਗਾਰ ਨੋਜਵਾਨ ਨੂੰ 6 ਮਹੀਨੇ ਦਾ ਸਕਿੱਲ ਕੋਰਸ ਕਰਵਾਇਆ ਜਾਵੇਗਾ ਅਤੇ ਇਸ ਕੋਰਸ ਦੋਰਾਨ ਸਰਕਾਰ 5 ਹਜਾਰ ਰੁਪਏ ਭੱਤਾ ਦੇਵੇਗੀ। ਜਿਸ ਵਿੱਚੋਂ ਕਰੀਬ 1 ਹਜਾਰ ਰੁਪਏ ਤੋਂ 1500 ਰੁਪਏ ਸਿਖਿਆਰਥੀ ਨੂੰ ਦਿੱਤੇ ਜਾਣਗੇ ਅਤੇ ਬਾਕੀ ਪੈਸੇ ਹੁਨਰ ਸਿਖਾਉਂਣ ਵਾਲੀ ਕੰਪਨੀ ਨੂੰ ਦਿੱਤੇ ਜਾਣਗੇ ਅਤੇ ਸਿੱਖਿਆਰਥੀ ਤੋਂ ਇਸ ਕੋਰਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਵਿਧਾਇਕ ਜੋਗਿੰਦਰ ਪਾਲ ਦੀ ਮੰਗ ਨੂੰ ਪੂਰਾ ਕਰਦਿਆਂ ਕਿਹਾ ਕਿ ਭੋਆ ਖੇਤਰ ਵਿੱਚ ਜਿਨ੍ਹਾਂ 6 ਸਥਾਨਾਂ ਤੇ ਪੁਲ ਬਣਾਏ ਜਾਣ ਦੀ ਲੋੜ ਹੈ ਉਨ੍ਹਾਂ ’ਚੋਂ ਹਰ ਸਾਲ ਕਰੀਬ ਦੋ ਪੁਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਵਿਚ ਸਿੱਖਿਆ ਨੂੰ ਮਿਆਰੀ ਬਣਾਉਣ ਦੇ ਨਾਲ-ਨਾਲ ਸਮੇਂ ਦਾ ਹਾਣੀ ਵੀ ਬਣਾਇਆ ਜਾਵੇਗਾ ਤਾਂ ਜੋ ਰਾਜ ਵਿਚ ਵੱਧ-ਤੋਂ-ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।
ਉਨ੍ਹਾਂ ਕਿਹਾ ਕਿ ਅੱਜ ਪਠਾਨਕੋਟ ਵਿਖੇ ਦੁਸਰਾ ਸੂਬਾ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਹੈ, ਜਿਸ ਵਿਚ 176 ਬੇਰਜ਼ਗਾਰਾਂ ਦੀ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵਿਚ ਪਲੇਸਮੈਂਟ ਕੀਤੀ ਗਈ ਹੈ।ਉਨ੍ਹਾਂ ਨੇ ਬੱਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਜਾਇਜਾ ਲਿਆ, ਵੱਖ ਵੱਖ ਲਗਾਏ ਗਏ ਰੋਜਗਾਰ ਸਟਾਲਾਂ ਤੇ ਜਾਣਕਾਰੀ ਲਈ ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media